ਪੰਚਾਇਤਾਂ ਵੱਲੋਂ ਨਸ਼ਿਆਂ ਖ਼ਿਲਾਫ਼ ਮਤੇ ਪਾਸ
ਪੱਤਰ ਪ੍ਰੇਰਕ
ਪਾਇਲ, 28 ਮਾਰਚ
ਪੁਲੀਸ ਚੌਕੀ ਈਸੜੂ ਦੇ ਇੰਚਾਰਜ਼ ਦਵਿੰਦਰ ਸਿੰਘ ਤੇ ਮੁਨਸ਼ੀ ਬਿਕਰਮਜੀਤ ਸਿੰਘ ਭੰਗੂ ਵੱਲੋਂ ਪਿੰਡ ਬੀਬੀਪੁਰ ਤੇ ਬੌਪੁਰ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਸਰਪੰਚ ਗੁਰਮੀਕ ਸਿੰਘ ਬੀਬੀਪੁਰ, ਸਰਪੰਚ ਬਲਜਿੰਦਰ ਕੌਰ ਬੌਪੁਰ ਅਤੇ ਸਮੂਹ ਮੈਂਬਰ ਪੰਚਾਇਤਾਂ ਵੱਲੋਂ ਪਿੰਡਾਂ ਵਾਸੀਆਂ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ। ਪੰਜਾਬ ਸਰਕਾਰ ਵਲੋਂ ਸੂਬੇ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਸੰਬੰਧੀ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੰਬੰਧੀ ਪੰਚਾਇਤਾ ਵੱਲੋਂ ਪੰਜਾਬ ਪੁਲੀਸ ਦੇ ਮੋਢੇ ਨਾਲ ਮੋਢਾ ਜੋੜਕੇ ਚੱਲਣ ਦਾ ਮਤਾ ਪਾਸ ਕੀਤਾ ਗਿਆ।
ਦੋਵਾਂ ਪੰਚਾਇਤਾਂ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਪਿੰਡ ਦੇ ਕਿਸੇ ਵੀ ਵਿਅਕਤੀ ਖਿਲਾਫ ਨਸ਼ਿਆਂ ਪ੍ਰਤੀ ਪੁਲੀਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਪੰਚਾਇਤ ਜਾਂ ਪਿੰਡ ਵਾਸੀ ਜ਼ਮਾਨਤ ਬਗੈਰਾ ਨਹੀ ਦੇਵੇਗਾਂ। ਜੇਕਰ ਕੋਈ ਮੋਹਤਵਰ ਜਮਾਨਤ ਦਿੰਦਾ ਹੈ ਤਾਂ ਉਸ ਦਾ ਪਿੰਡ ਵੱਲੋਂ ਉਸਦਾ ਪੂਰਨ ਤੌਰ ’ਤੇ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਪੰਚ ਲਛਮੀ ਦੇਵੀ, ਪਰਮਜੀਤ ਕੌਰ, ਜਰਨੈਲ ਸਿੰਘ, ਲਵਪ੍ਰੀਤ ਸਿੰਘ, ਹਰਨੇਕ ਸਿੰਘ, ਬਲਦੇਵ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਕੌਰ ਸਾਰੇ ਪੰਚ, ਗੁਰਜੰਟ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ, ਨੰਬਰਦਾਰ ਰਣਜੀਤ ਕੌਰ, ਸਿਪਾਹੀ ਮਨਜਿੰਦਰ ਕੌਰ ਤੇ ਹੋਰ ਹਾਜ਼ਰ ਸਨ।