ਪੰਚਾਇਤਾਂ ਖੇਡ ਮੁਕਾਬਲੇ ਕਰਵਾਉਣ: ਡੀਐੱਸਪੀ
07:52 AM Apr 17, 2025 IST
ਪਾਇਲ: ਇੱਥੇ ਡੀਐੱਸਪੀ ਪਾਇਲ ਦਫ਼ਤਰ ਵਿੱਚ ਨਵ-ਨਿਯੁਕਤ ਡੀਐੱਸਪੀ ਹੇਮੰਤ ਮਲਹੋਤਰਾ ਨੇ ਕਿਹਾ ਕਿ ਪਿੰਡਾਂ ’ਚ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਅਤੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਵਾਉਣ ਲਈ ਪੰਚਾਇਤਾਂ ਛਿੰਜਾਂ, ਕਬੱਡੀ, ਫੁਟਬਾਲ, ਕ੍ਰਿਕਟ, ਹਾਕੀ ਆਦਿ ਖੇਡ ਮੇਲੇ ਕਰਵਾਉਣ ਲਈ ਅੱਗੇ ਆਉਣ। ਡੀਐੱਸਪੀ ਪਾਇਲ ਨੇ ਅੱਗੇ ਕਿਹਾ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੰਚਾਇਤਾਂ, ਸਪੋਰਟਸ ਕਲੱਬਾਂ ਤੇ ਸਮਾਜਸੇਵੀ ਸੰਸਥਾਵਾਂ ਪੁਲੀਸ ਦਾ ਬੇਝਿਜਕ ਹੋ ਕੇ ਸਾਥ ਦੇਣ, ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। -ਪੱਤਰ ਪ੍ਰੇਰਕ
Advertisement
Advertisement