ਪੋਪ ਦੇ ਅੰਤਮ ਦਰਸ਼ਨਾਂ ਲਈ ਲੋਕ ਸੇਂਟ ਪੀਟਰ’ਜ਼ ਬੈਸਿਲਿਕਾ ਪੁੱਜੇ
05:23 AM Apr 24, 2025 IST
ਵੈਟੀਕਨ ਵਿੱਚ ਸੇਂਟ ਪੀਟਰ’ਜ਼ ਬੈਸਿਲਿਕਾ ’ਚ ਰੱਖੀ ਪੋਪ ਫਰਾਂਸਿਸ ਦੀ ਦੇਹ ਦੇ ਆਖ਼ਰੀ ਦਰਸ਼ਨਾਂ ਲਈ ਇਕੱਤਰ ਹੋਏ ਲੋਕ। -ਫੋਟੋ: ਰਾਇਟਰਜ਼
ਵੈਟੀਕਨ ਸਿਟੀ, 23 ਅਪਰੈਲ
ਵੈਟੀਕਨ ਨੇ ਪੋਪ ਫਰਾਂਸਿਸ ਦੇ ਅੰਤਮ ਦਰਸ਼ਨਾਂ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸੇਂਟ ਪੀਟਰ’ਜ਼ ਬੈਸਿਲਿਕਾ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਹੈ। ਪੋਪ ਦੇ ਆਖ਼ਰੀ ਦਰਸ਼ਨਾਂ ਲਈ ਅੱਜ ਵੀ ਕੇਂਦਰੀ ਗਲਿਆਰੇ ਵਿੱਚ ਹਜ਼ਾਰਾਂ ਲੋਕ ਪੁੱਜੇ ਹੋਏ ਸਨ ਅਤੇ ਉਥੇ ਸਵਿੱਸ ਗਾਰਡ ਤਾਇਨਾਤ ਸਨ। ਫਰਾਂਸਿਸ ਦੀ ਦੇਹ ਸ਼ਨਿਚਰਵਾਰ ਨੂੰ ਹੋਣ ਵਾਲੀਆਂ ਆਖ਼ਰੀ ਰਸਮਾਂ ਤੱਕ ਬੈਸਿਲਿਕਾ ਵਿੱਚ ਹੀ ਰਹੇਗੀ।
ਸ਼ਰਧਾਂਜਲੀਆਂ ਦੇਣ ਦਾ ਸਮਾਂ ਸਵੇਰੇ 11 ਵਜੇ ਸ਼ੁਰੂ ਹੋਇਆ ਜਦੋਂ ਪੋਪ ਫਰਾਂਸਿਸ ਦੀ ਦੇਹ ਨੂੰ ਵੈਟੀਕਨ ਹੋਟਲ, ਜਿੱਥੇ ਉਹ ਰਹਿੰਦੇ ਸਨ ਤੋਂ ਸੇਂਟ ਪੀਟਰ’ਜ਼ ਬੈਸਿਲਿਕਾ ਲਿਜਾਇਆ ਗਿਆ। ਕਾਰਡੀਨਲਜ਼ (ਉੱਚ ਪਾਦਰੀ) ਤੇ ਬਿਸ਼ਪ ਫਰਾਂਸਿਸ ਦੀ ਦੇਹ ਨੂੰ ਉਸੇ ਚੌਕ ਤੋਂ ਲੈ ਕੇ ਗਏ ਜਿੱਥੇ ਉਨ੍ਹਾਂ ਨੇ ਈਸਟਰ (ਐਤਵਾਰ) ਮੌਕੇ ਆਖ਼ਰੀ ਸੁਨੇਹਾ ਦਿੱਤਾ ਸੀ। ਫਰਾਂਸਿਸ ਦਾ ਲੰਘੇ ਸੋਮਵਾਰ ਨੂੰ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। -ਏਪੀ
Advertisement
Advertisement