ਪਾਕਿ ਵੱਲੋਂ ਕੰਟਰੋਲ ਰੇਖਾ ’ਤੇ ਲਗਾਤਾਰ ਨੌਵੇਂ ਦਿਨ ਗੋਲੀਬੰਦੀ ਦੀ ਉਲੰਘਣਾ
03:36 AM May 04, 2025 IST
ਜੰਮੂ, 3 ਮਈ
ਜੰਮੂ ਕਸ਼ਮੀਰ ਵਿੱਚ ਕੰਟਰੋਲ ਰੇਖਾ ’ਤੇ ਵੱਖ-ਵੱਖ ਸੈਕਟਰਾਂ ਵਿੱਚ ਲਗਾਤਾਰ ਨੌਵੀਂ ਰਾਤ ਭਾਰਤ ਤੇ ਪਾਕਿਸਤਾਨੀ ਫੌਜੀਆਂ ਵਿਚਾਲੇ ਗੋਲੀਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਫੌਜੀਆਂ ਨੇ ਗੋਲੀਬੰਦੀ ਸਮਝੌਤੇ ਦੀ ਉਲੰਘਣਾ ਕਰਦੇ ਹੋਏ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਨੇ ਮੂੰਹ-ਤੋੜ ਜਵਾਬ ਦਿੱਤਾ। ਇਸ ਗੋਲੀਬਾਰੀ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਮਿਲੀ ਹੈ। ਇਹ ਲਗਾਤਾਰ ਨੌਵੀਂ ਰਾਤ ਸੀ ਜਦੋਂ ਸਰਹੱਦ ਪਾਰ ਤੋਂ ਬਿਨਾ ਭੜਕਾਹਟ ਤੋਂ ਗੋਲੀਬਾਰੀ ਕੀਤੀ ਗਈ। ਗੋਲੀਬਾਰੀ ਦੀ ਹੁਣ ਤੱਕ ਦੀਆਂ ਜ਼ਿਆਦਾਤਰ ਘਟਨਾਵਾਂ ਕੰਟਰੋਲ ਰੇਖਾ ’ਤੇ ਹੋਈਆਂ ਹਨ। ਸਿਰਫ਼ ਇਕ ਘਟਨਾ ਕੌਮਾਂਤਰੀ ਸਰਹੱਦ ’ਤੇ ਹੋਈ ਹੈ। -ਪੀਟੀਆਈ
Advertisement
Advertisement