For the best experience, open
https://m.punjabitribuneonline.com
on your mobile browser.
Advertisement

ਰਿਪਬਲਿਕਨਾਂ ਵੱਲੋਂ ਟਰੰਪ ਅਤੇ ਮਸਕ ਨੂੰ ਟਕਰਾਅ ਨੂੰ ਖਤਮ ਕਰਨ ਦੀ ਅਪੀਲ

09:17 AM Jun 07, 2025 IST
ਰਿਪਬਲਿਕਨਾਂ ਵੱਲੋਂ ਟਰੰਪ ਅਤੇ ਮਸਕ ਨੂੰ ਟਕਰਾਅ ਨੂੰ ਖਤਮ ਕਰਨ ਦੀ ਅਪੀਲ
ਫੋਟੋ ਰਾਈਟਰਜ਼
Advertisement

ਵਾਸ਼ਿੰਗਟਨ, 7 ਜੂਨ

Advertisement

ਰਾਸ਼ਟਰਪਤੀ ਡੋਨਲਡ ਟਰੰਪ ਦੇ ਐਲਨ ਮਸਕ ਨਾਲ ਟਕਰਾਅ ਤੋਂ ਬਾਅਦ ਕਾਨੂੰਨ ਨਿਰਮਾਤਾ ਅਤੇ ਰੂੜੀਵਾਦੀ ਸ਼ਖਸੀਅਤਾਂ (lawmakers and conservative figures) ਲੰਬੇ ਸਮੇਂ ਤੋਂ ਚੱਲ ਰਹੇ ਝਗੜੇ ਦੇ ਸੰਭਾਵੀ ਨਤੀਜਿਆਂ ਤੋਂ ਡਰੋਂ ਤਨਾਅ ਘਟਾਉਣ ਦੀ ਨੂੰ ਅਪੀਲ ਕਰ ਰਹੀਆਂ ਹਨ। ਦੋ ਸ਼ਕਤੀਸ਼ਾਲੀ ਵਿਅਕਤੀਆਂ ਵਿਚਕਾਰ ਦੁਸ਼ਮਣੀ ਦਾ ਵਿਸਫੋਟ ਰਿਪਬਲਿਕਨਾਂ ਦੇ ਵੱਡੇ ਟੈਕਸ ਅਤੇ ਸਰਹੱਦੀ ਖਰਚ ਕਾਨੂੰਨ ਲਈ ਅੱਗੇ ਵਧਣ ਦੇ ਰਾਹ ਨੂੰ ਗੁੰਝਲਦਾਰ ਬਣਾ ਸਕਦਾ ਹੈ। ਕਿਉਂਕਿ ਟਰੰਪ ਵੱਲੋਂ ਇਸ ਨੂੰ ਅੱਗੇ ਵਧਾਇਆ ਗਿਆ ਹੈ, ਪਰ ਮਸਕ ਵੱਲੋਂ ਇਸ ’ਤੇ ਹਮਲਾ ਕੀਤਾ ਗਿਆ ਹੈ।

Advertisement
Advertisement

ਵਾਸ਼ਿੰਗਟਨ ਰਾਜ ਦੇ ਰਿਪਬਲਿਕਨ ਪ੍ਰਤੀਨਿਧੀ ਡੈਨ ਨਿਊਹਾਊਸ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਇਹ ਸਾਨੂੰ ਉਹ ਕੰਮ ਕਰਨ ਤੋਂ ਨਹੀਂ ਭਟਕਾਏਗਾ ਜਿਸਦੀ ਸਾਨੂੰ ਲੋੜ ਹੈ। ਮੈਨੂੰ ਲੱਗਦਾ ਹੈ ਕਿ ਗੁੱਸਾ ਠੰਡਾ ਹੋ ਜਾਵੇਗਾ ਅਤੇ ਉਹ ਆਪਣੇ ਮਨ ਮੁਟਾਅ ਠੀਕ ਕਰਨਗੇ।’’

ਸ਼ੁੱਕਰਵਾਰ ਦੁਪਹਿਰ ਤੱਕ ਮਸਕ ਆਪਣਾ ਗੁੱਸਾ ਕਾਬੂ ਵਿੱਚ ਰੱਖ ਰਿਹਾ ਸੀ ਅਤੇ ਉਹ ਰਾਸ਼ਟਰਪਤੀ ’ਤੇ ਹਮਲਾ ਕਰਨ ਦੀ ਬਜਾਇ ਸੋਸ਼ਲ ਮੀਡੀਆ ’ਤੇ ਆਪਣੀਆਂ ਵੱਖ-ਵੱਖ ਕੰਪਨੀਆਂ ਬਾਰੇ ਪੋਸਟ ਕਰ ਰਿਹਾ ਸੀ। ਟੈਕਸਾਸ ਦੇ ਰਿਪਬਲਿਕਨ ਸੈਨੇਟਰ ਟੇਡ ਕਰੂਜ਼ ਨੇ ਵੀਰਵਾਰ ਰਾਤ ਨੂੰ ਫੌਕਸ ਨਿਊਜ਼ ਦੇ ਹੋਸਟ ਸੀਨ ਹੈਨਿਟੀ ਨੂੰ ਦੱਸਿਆ, ‘‘ਮੈਨੂੰ ਉਮੀਦ ਹੈ ਕਿ ਉਹ ਦੋਵੇਂ ਇਕੱਠੇ ਵਾਪਸ ਆਉਣਗੇ ਕਿਉਂਕਿ ਜਦੋਂ ਉਹ ਦੋਵੇਂ ਇਕੱਠੇ ਕੰਮ ਕਰ ਰਹੇ ਹੋਣਗੇ ਤਾਂ ਅਸੀਂ ਅਮਰੀਕਾ ਲਈ ਬਹੁਤ ਕੁਝ ਕਰ ਸਕਾਂਗੇ।

ਸ਼ੁੱਕਰਵਾਰ ਸਵੇਰੇ ਵੱਖ ਵੱਖ ਟੀਵੀ ਐਂਕਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਸੇ ਵੀ ਤਰ੍ਹਾਂ ਦਾ ਮਨ ਮੁਟਾਅ ਖਤਮ ਕਰਨ ਦੀ ਕੋਈ ਰੁਚੀ ਨਹੀਂ ਦਿਖਾਈ। ਜਦੋਂ ABC News ਨੇ ਉਨ੍ਹਾਂ ਤੋਂ ਪੁੱਛਿਆ ਕਿ ਮਸਕ ਨਾਲ ਉਨ੍ਹਾਂ ਦੀ ਸੰਭਾਵਿਤ ਗੱਲਬਾਤ ਬਾਰੇ ਰਿਪੋਰਟਾਂ ’ਤੇ ਕੀ ਕਹੋਗੇ, ਤਾਂ ਰਾਸ਼ਟਰਪਤੀ ਨੇ ਜਵਾਬ ਦਿੱਤਾ, “ਤੁਸੀਂ ਉਸ ਵਿਅਕਤੀ ਦੀ ਗੱਲ ਕਰ ਰਹੇ ਹੋ ਜੋ ਆਪਣੀ ਅਕਲ ਗਵਾ ਬੈਠਾ ਹੈ?” ਟਰੰਪ ਨੇ ABC ਇੰਟਰਵਿਊ ਵਿੱਚ ਇਹ ਵੀ ਜੋੜਿਆ ਕਿ ਉਹ ਇਸ ਵੇਲੇ ਮਸਕ ਨਾਲ ਗੱਲ ਕਰਨ ਵਿੱਚ ਖ਼ਾਸ ਦਿਲਚਸਪੀ ਨਹੀਂ ਰੱਖਦੇ। -ਏਪੀ

Advertisement
Author Image

Puneet Sharma

View all posts

Advertisement