ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੱਖਣੀ ਕੋਰੀਆ: ਮੁੱਖ ਰੂੜ੍ਹੀਵਾਦੀ ਪਾਰਟੀ ਨੇ ਕਿਮ ਮੂਨ ਸੂ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ

05:55 AM May 04, 2025 IST
featuredImage featuredImage
ਦੱਖਣੀ ਕਰੀਆ ਦੇ ਗੋਯਾਂਗ ਵਿੱਚ ਪੀਪੀਪੀ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪੁੱਜਣ ਮੌਕੇ ਸਾਬਕਾ ਕਿਰਤ ਮੰਤਰੀ ਕਿਮ ਮੂਨ ਸੂ। -ਫੋਟੋ: ਏਪੀ

ਸਿਓਲ, 3 ਮਈ
ਸਾਬਕਾ ਕਿਰਤ ਮੰਤਰੀ ਅਤੇ ਕੱਟੜ ਰੂੜ੍ਹੀਵਾਦੀ ਕਿਮ ਮੂਨ ਸੂ ਨੇ ਦੱਖਣੀ ਕੋਰੀਆ ਦੀ ਮੁੱਖ ਰੂੜ੍ਹੀਵਾਦੀ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਜਿੱਤੀ ਹੈ। 3 ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਉਨ੍ਹਾਂ ਨੂੰ ਉਦਾਰਵਾਦੀ ਮੋਹਰੀ ਲੀ ਜੇ- ਮਿਆਂਗ ਖ਼ਿਲਾਫ਼ ਮੁਸ਼ਕਿਲ ਲੜਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਬਜ਼ਰਵਰਾਂ ਦਾ ਕਹਿਣਾ ਹੈ ਕਿ ਕਿਮ ਰੂੜ੍ਹੀਵਾਦੀ ਵੋਟਾਂ ਦੀ ਵੰਡ ਨੂੰ ਰੋਕਣ ਅਤੇ ਲੀ ਖ਼ਿਲਾਫ਼ ਰੂੜ੍ਹੀਵਾਦੀ ਜਿੱਤ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਸਾਬਕਾ ਪ੍ਰਧਾਨ ਮੰਤਰੀ ਹਾਨ ਡੱਕ-ਸੂ ਵਰਗੀਆਂ ਹੋਰ ਰੂੜ੍ਹੀਵਾਦੀ ਤਾਕਤਾਂ ਨਾਲ ਗੱਠਜੋੜ ਕਰਨ ਦੀ ਕੋਸ਼ਿਸ਼ ਕਰਨਗੇ।
ਪਾਰਟੀ ਨੇ ਟੈਲੀਵਿਜ਼ਨ ’ਤੇ ਕੀਤੇ ਐਲਾਨ ਵਿੱਚ ਕਿਹਾ ਕਿ ਅੱਜ ਸਮਾਪਤ ਹੋਏ ਪਾਰਟੀ ਪ੍ਰਾਇਮਰੀ ਵਿੱਚ, ਕਿਮ ਨੇ ਆਪਣੇ ਇੱਕਮਾਤਰ ਵਿਰੋਧੀ ਹਾਨ ਡੌਂਗ-ਹੁਨ ਨੂੰ ਹਰਾ ਕੇ 56.5 ਫ਼ੀਸਦ ਵੋਟਾਂ ਜਿੱਤੀਆਂ। ਹੋਰ ਦਾਅਵੇਦਾਰ ਪਹਿਲੇ ਗੇੜ ’ਚ ਹੀ ਬਾਹਰ ਹੋ ਗਏ। ਕਿਮ ਨੇ ਆਪਣੇ ਭਾਸ਼ਣ ਵਿੱਚ ਕਿਹਾ, ‘‘ਲੀ ਜੇ-ਮਿਆਂਗ ਅਤੇ ਉਨ੍ਹਾਂ ਦੇ ਡੈਮੋਕਰੈਟਿਕ ਪਾਰਟੀ ਦੇ ਸ਼ਾਸਨ ਨੂੰ ਰੋਕਣ ਲਈ ਮੈਂ ਕਿਸੇ ਨਾਲ ਵੀ ਮਜ਼ਬੂਤ ਗੱਠਜੋੜ ਬਣਾਵਾਂਗਾ।’’
3 ਜੂਨ ਦੀਆਂ ਚੋਣਾਂ ਰੂੜ੍ਹੀਵਾਦੀ ਰਾਸ਼ਟਰਪਤੀ ਯੂਨ ਸੁਕ ਯਿਓਲ ਦੇ ਜਾਨਸ਼ੀਨ ਨੂੰ ਲੱਭਣ ਲਈ ਹੈ, ਜੋ ਪੀਪਲ ਪਾਵਰ ਪਾਰਟੀ ਦੇ ਮੈਂਬਰ ਹਨ। ਉਨ੍ਹਾਂ ’ਤੇ ਵਿਰੋਧੀ ਧਿਰ ਦੇ ਕੰਟਰੋਲ ਵਾਲੀ ਕੌਮੀ ਅਸੈਂਬਲੀ ਨੇ ਦਸੰਬਰ ਦੇ ਅੱਧ ਵਿੱਚ ਮਹਾਦੋਸ਼ ਲਗਾਇਆ ਸੀ ਅਤੇ ਅਪਰੈਲ ਦੇ ਸ਼ੁਰੂ ਵਿੱਚ ਸੰਵਿਧਾਨਕ ਅਦਾਲਤ ਨੇ ਮੰਦਭਾਗਾ ਮਾਰਸ਼ਲ ਲਾਅ ਲਗਾਉਣ ਕਾਰਨ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਸੀ। ਕਿਮ ਜਿਨ੍ਹਾਂ ਨੇ ਯੂਨ ਅਧੀਨ ਕਿਰਤ ਮੰਤਰੀ ਵਜੋਂ ਕੰਮ ਕੀਤਾ ਹੈ, ਨੇ ਸੰਸਦ ਵੱਲੋਂ ਯੂਨ ਦੇ ਮਹਾਦੋਸ਼ ਦਾ ਵਿਰੋਧ ਕੀਤਾ ਹੈ। -ਏਪੀ

Advertisement

Advertisement