ਪੁਲਵਾਮਾ ਤੇ ਬਾਂਦੀਪੋਰਾ ’ਚ ਦੋ ਬਾਰੂਦੀ ਸੁਰੰਗਾਂ ਬਰਾਮਦ
04:45 AM Mar 20, 2025 IST
ਸ੍ਰੀਨਗਰ, 19 ਮਾਰਚ
Advertisement
ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਤੇ ਪੁਲਵਾਮਾ ਜ਼ਿਲ੍ਹਿਆਂ ਵਿੱਚੋਂ ਸੁਰੱਖਿਆ ਬਲਾਂ ਨੇ ਦੋ ਬਾਰੂਦੀ ਸੁਰੰਗਾਂ (ਆਈਈਡੀ) ਬਰਾਮਦ ਕੀਤੀਆਂ ਹਨ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਬਾਰੂਦੀ ਸੁਰੰਗ ਬਾਂਦੀਪੋਰਾ-ਸ੍ਰੀਨਗਰ ਕੌਮੀ ਮਾਰਗ ਨਾਲ ਲੱਗਦੇ ਸਨਸੈੱਟ ਪੁਆਇੰਟ ਨੇੜਿਉਂ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਬੰਬ ਡਿਸਪੋਜ਼ਲ ਸਕੁਐਡ (ਬੀਡੀਐੱਸ) ਨੇ ਬਾਰੂਦੀ ਸੁਰੰਗ ਨੂੰ ਨਕਾਰਾ ਕਰ ਦਿੱਤਾ। ਅਧਿਕਾਰੀ ਮੁਤਾਬਕ ਇਸ ਤੋਂ ਇਲਾਵਾ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਅਧੀਨ ਅਵਾਂਤੀਪੋਰਾ ਇਲਾਕੇ ਵਿਚ ਪੈਂਦੇ ਪਿੰਡ ਘਾਟ ਤੋਕੁਨਾ ਵਿਚੋਂ ਸੜਕ ਕਿਨਾਰਿਉਂ ਇੱਕ ਪਰੈਸ਼ਰ ਕੁੱਕਰ ਬਾਰੂਦੀ ਸੁਰੰਗ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਬੀਡੀਐੱਸ ਦਸਤੇ ਨੇ ਤੁਰੰਤ ਕਾਰਵਾਈ ਕਰਦਿਆਂ ਬਾਰੂਦੀ ਸੁਰੰਗ ਨੂੰ ਨਸ਼ਟ ਕਰ ਦਿੱਤਾ। -ਪੀਟੀਆਈ
Advertisement
Advertisement