ਪਿੰਡ ਜੰਗੀਰਾਣਾ ਦੀ ਸਰਪੰਚ ਸਮਰਥਕਾਂ ਸਣੇ ‘ਆਪ’ ’ਚ ਸ਼ਾਮਲ
ਸ਼ਗਨ ਕਟਾਰੀਆ
ਬਠਿੰਡਾ, 11 ਅਪਰੈਲ
ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਦੇ ਪਿੰਡ ਜੰਗੀਰਾਣਾ ਦੀ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਸਰਪੰਚ ਨੇ ਪੰਚਾਂ ਅਤੇ ਆਪਣੇ ਹੋਰ ਸਮਰਥਕਾਂ ਸਮੇਤ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਮੌਕੇ ਪਿੰਡ ਦੀ ਸਰਪੰਚ ਪਰਮਜੀਤ ਕੌਰ, ਪਰਮਜੀਤ ਸਿੰਘ ਪੰਚਾਇਤ ਮੈਂਬਰ, ਵੀਰਪਾਲ ਕੌਰ ਪੰਚ, ਕਰਮਜੀਤ ਕੌਰ ਪੰਚ, ਕਰਮਜੀਤ ਕੌਰ ਪੰਚ, ਦਲਜੀਤ ਸਿੰਘ ਪੰਚ, ਜਸਕਰਨ ਸਿੰਘ ਪੰਚ, ਸੰਦੀਪ ਕੌਰ ਪੰਚ, ਜਸ਼ਨਦੀਪ ਸਿੰਘ ਪੰਚ ਅਤੇ ਭੱਪਾ ਸਿੰਘ ਪੰਚ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਿਲ ਹੋਏ। ‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸ੍ਰੀ ਭੱਲਾ ਨੇ ਸਵਾਗਤ ਕਰਦਿਆਂ ਵਧਾਈ ਵੀ ਦਿੱਤੀ। ਸਰਪੰਚ ਅਤੇ ਪੰਚਾਂ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਠਿੰਡਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਦੇਖਦਿਆਂ ‘ਆਪ’ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਭੱਲਾ ਦੇ ਯਤਨਾਂ ਸਦਕਾ ਪਿਛਲੇ ਲੰਮੇ ਸਮੇਂ ਤੋਂ ਪੰਚਾਇਤ ਦੀ ਕਬਜ਼ੇ ਹੇਠਲੀ ਛੇ ਏਕੜ ਜ਼ਮੀਨ ਛੁਡਵਾਈ ਗਈ, ਜਿਸ ਨੂੰ ਲੈ ਕੇ ਪਿੰਡ ਵਾਸੀ ਇਨ੍ਹਾਂ ਦੇ ਰਿਣੀ ਹਨ। ਜਤਿੰਦਰ ਭੱਲਾ ਨੇ ਆਖਿਆ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਲਗਾਤਾਰ ਦੂਜੀਆਂ ਪਾਰਟੀਆਂ ਦੇ ਆਗੂ ‘ਆਪ’ ਨਾਲ ਜੁੜ ਰਹੇ ਹਨ। ਇਸ ਮੌਕੇ ਸਰਪੰਚ ਸਤਵੀਰ ਕੌਰ ਕਾਲਝਰਾਣੀ, ਨਰੋਤਮ ਸਿੰਘ ਬਲਾਕ ਪ੍ਰਧਾਨ, ਪਰਮਜੀਤ ਸਿੰਘ ਜੰਗੀਰਾਣਾ, ਸੁਰਜੀਤ ਸਿੰਘ ਜੰਗੀਰਾਣਾ, ਖੁਸ਼ੀ ਰਾਏ ਕੇ ਕਲਾਂ, ਜਸਪ੍ਰੀਤ ਸਿੰਘ, ਗੱਗੂ ਨੰਬਰਦਾਰ, ਪਿੰਦਰ ਸਿੰਘ ਸਮੇਤ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।