ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ
ਪੱਤਰ ਪ੍ਰੇਰਕ
ਰਤੀਆ, 6 ਮਈ
ਆਮ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਅਤੇ ਪੀਣ ਵਾਲੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਪ੍ਰਸ਼ਾਸਨ ਵੱਲੋਂ ਸਖ਼ਤਾਈ ਵਰਤੀ ਜਾ ਰਹੀ ਹੈ। ਇਸ ਤਹਿਤ ਕਰਨਵੀਰ ਸਿੰਘ ਕਾਰਜਕਾਰੀ ਇੰਜਨੀਅਰ ਜਨ ਸਿਹਤ ਇੰਜਨੀਅਰਿੰਗ ਵਿਭਾਗ ਫਤਿਹਾਬਾਦ ਨੇ ਫਤਿਹਾਬਾਦ ਸ਼ਹਿਰ ਦੇ ਰਤੀਆ ਰੋਡ, ਪ੍ਰੋਫੈਸਰ ਕਲੋਨੀ ਵਿੱਚ ਜਲ ਸੁਰੱਖਿਆ ਅਭਿਆਨ ਅਧੀਨ ਪੀਣ ਵਾਲੇ ਪਾਣੀ ’ਤੇ ਲਗਾਏ ਗਏ ਸਬਜ਼ੀਆਂ ਅਤੇ ਹਰੇ ਚਾਰੇ ਦੇ ਕਈ ਕੁਨੈਕਸ਼ਨ ਕੱਟੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਲ ਸੁਰੱਖਿਆ ਅਭਿਆਨ ਦੌਰਾਨ, ਜਨ ਸਿਹਤ ਇੰਜਨੀਅਰਿੰਗ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਵਿੱਚ ਟੀਮਾਂ ਬਣਾ ਕੇ ਘਰ-ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ। ਇਸ ਦੌਰਾਨ, ਪੀਣ ਵਾਲੇ ਪਾਣੀ ’ਤੇ ਸਰਵਿਸ ਸਟੇਸ਼ਨ, ਹਰਾ ਚਾਰਾ ਅਤੇ ਸਬਜ਼ੀਆਂ ਲਗਾਉਣ ਵਾਲਿਆਂ ਦੇ ਕੁਨੈਕਸ਼ਨ ਤੁਰੰਤ ਪ੍ਰਭਾਵ ਨਾਲ ਕੱਟੇ ਜਾ ਰਹੇ ਹਨ। ਇਸ ਦੇ ਨਾਲ ਹੀ ਵਿਭਾਗ ਉਨ੍ਹਾਂ ਲੋਕਾਂ ਦੀ ਸੂਚੀ ਵੀ ਤਿਆਰ ਕਰ ਰਿਹਾ ਹੈ ਜਿਨ੍ਹਾਂ ਦੇ ਬਿੱਲ ਬਕਾਇਆ ਹਨ, ਉਨ੍ਹਾਂ ਨੂੰ ਨੋਟਿਸ ਵੀ ਦਿੱਤੇ ਜਾਣਗੇ, ਜੇ ਉਹ ਫਿਰ ਵੀ ਬਿੱਲ ਨਹੀਂ ਭਰਦੇ ਤਾਂ ਉਨ੍ਹਾਂ ਦੇ ਕੁਨੈਕਸ਼ਨ ਵੀ ਕੱਟ ਦਿੱਤੇ ਜਾਣਗੇ। ਫਤਿਹਾਬਾਦ ਦੇ ਸਬ-ਡਿਵੀਜ਼ਨਲ ਪਬਲਿਕ ਹੈਲਥ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀ ਸਤਪਾਲ ਰੋਜ਼ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਨਦੀਪ ਕੌਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਇਹ ਕਾਰਵਾਈ ਕੀਤੀ ਜਾ ਰਹੀ ਹੈ।ਸਿਹਤ ਇੰਜਨੀਅਰਿੰਗ ਵਿਭਾਗ ਦੇ ਜ਼ਿਲ੍ਹਾ ਸਲਾਹਕਾਰ ਸ਼ਰਮਾ ਚੰਦ ਲਾਲੀ ਨੇ ਫਤਿਹਾਬਾਦ ਸ਼ਹਿਰ ਦੇ ਰਤੀਆ ਰੋਡ, ਪ੍ਰੋਫੈਸਰ ਕਲੋਨੀ, ਨਿਊ ਪ੍ਰੋਫੈਸਰ ਕਲੋਨੀ ਤੋਂ ਹੋਰ ਕੁਨੈਕਸ਼ਨ ਕੱਟ ਦਿੱਤੇ ਹਨ। ਜਿਨ੍ਹਾਂ ਨੇ ਪੀਣ ਵਾਲੇ ਪਾਣੀ ’ਤੇ ਹਰਾ ਚਾਰਾ ਅਤੇ ਸਬਜ਼ੀਆਂ ਰੱਖੀਆਂ ਸਨ। ਇਸ ਦੌਰਾਨ ਕਸ਼ਮੀਰ ਸਿੰਘ, ਰਣਧੀਰ ਸਿੰਘ, ਸੰਜੇ ਮਾਂਝੀ, ਵਿਨੋਦ ਕੁਮਾਰ, ਓਮ ਪ੍ਰਕਾਸ਼, ਤੁਲਸੀ ਦਾਸ, ਰੋਹਤਾਸ ਕੁਮਾਰ, ਗੁਰਮੇਲ ਸਿੰਘ, ਸ਼ਿਆਮ ਸੁੰਦਰ, ਹਰਕਿਸ਼ਨ ਰਣਬੀਰ ਸਿੰਘ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਦੇ ਕੁਨੈਕਸ਼ਨ ਤੁਰੰਤ ਕੱਟ ਦਿੱਤੇ ਗਏ।
ਇਸ ਦੇ ਨਾਲ ਹੀ, ਵਿਭਾਗ ਦੇ ਕਰਮਚਾਰੀ ਘਰ-ਘਰ ਜਾ ਕੇ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਨੂੰ ਸੀਲ ਕਰਨ ਲਈ ਉਨ੍ਹਾਂ ਘਰਾਂ ਦੀ ਨਿਸ਼ਾਨਦੇਹੀ ਵੀ ਕਰਨਗੇ ਜਿਨ੍ਹਾਂ ਵਿੱਚ ਟੂਟੀਆਂ ਨਹੀਂ ਹਨ। ਇਸ ਮੌਕੇ ਸ਼ਮਸ਼ੇਰ ਸਿੰਘ, ਮਦਨ ਲਾਲ ਰਾਕੇਸ਼ ਕੁਮਾਰ ਬਲਾਕ ਕੋਆਰਡੀਨੇਟਰ, ਰਾਮਕਰਨ ਸਿੰਘ, ਨੀਰਜ ਕੁਮਾਰ, ਕ੍ਰਿਸ਼ਨ ਕੁਮਾਰ, ਸ਼ਿਆਮ ਸਿੰਘ, ਰਾਹੁਲ ਕੁਮਾਰ ਤਰੁਣ ਮਹਿਤਾ ਅਤੇ ਵਿਭਾਗ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ।