ਪਹਿਲਗਾਮ ਹਮਲੇ ਦੇ ਰੋਸ ਵਜੋਂ ਕਾਂਗਰਸ ਵੱਲੋਂ ਵੱਖ-ਵੱਖ ਥਾਈਂ ਪ੍ਰਦਰਸ਼ਨ
ਸਰਬਜੀਤ ਸਿੰਘ ਭੰਗੂ
ਸਨੌਰ, 26 ਅਪਰੈਲ
ਅਤਿਵਾਦੀਆਂ ਵੱਲੋਂ ਜੰਮੂ ਕਸ਼ਮੀਰ ਵਿਚ 26 ਭਾਰਤੀ ਸੈਲਾਨੀਆਂ ਦੀਆਂ ਕੀਤੀਆਂ ਗਈਆਂ ਹੱਤਿਆਵਾਂ ਦੇ ਵਿਰੋਧ ’ਚ ਸਨੌਰ ਵਿਚ ਕਾਂਗਰਸ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠਾਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਅਤਿਵਾਦ ਖਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਪਾਕਿਸਤਾਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਹੈਰੀ ਮਾਨ ਤੋਂ ਇਲਾਵਾ ਸਨੌਰ ਬਲਾਕ ਦੇ ਪ੍ਰਧਾਨ ਅਸ਼ਵਨੀ ਬੱਤਾ, ਭੁਨਰਹੇੜੀ ਦੇ ਪ੍ਰਧਾਨ ਹਰਵੀਰ ਸਿੰਘ ਥਿੰਦ, ਕਿਸਾਨ ਵਿੰਗ ਦੇ ਪ੍ਰਧਾਨ ਜੋਗਿੰਦਰ ਸਿੰਘ ਕਾਕੜਾ ਤੇ ਸ਼ਹਿਰੀ ਦੇ ਪ੍ਰਧਾਨ ਰਾਜੀਵ ਗੋਇਲ ਸਮੇਤ ਪਰਨਵ ਗੋਇਲ, ਨਰੇਸ਼ ਗੋਇਲ, ਸੁਰਜੀਤ ਪ੍ਰਧਾਨ, ਮਹਿੰਦਰ ਪ੍ਰਧਾਨ, ਮਹਿਕ ਗਰੇਵਾਲ, ਗਗਨ ਪੂਨੀਆ, ਚਰਨਜੀਤ ਜੱਜ, ਨਵਜੋਤ ਜੋਤੀ, ਹਰੀਕ੍ਰਿਸ਼ਨ ਪੰਜੋਲਾ, ਜੀਤ ਸਿੰਘ ਮੀਰਾਂਪੁਰ, ਗੁਰਧਿਆਨ ਸਿੰਘ ਚੇਅਰਮੈਨ, ਜਰਨੈਲ ਚੁਹਟ, ਅਵਤਾਰ ਹਡਾਣਾ, ਸੁਖਵਿੰਦਰ ਛੰਨਾਂ, ਤਿਲਕ ਰਾਜ, ਸਰਬਜੀਤ ਘੜਾਮ, ਗੁਰਦੇਵ ਹਾਜੀਪੁਰ, ਕਾਕੁ ਭਾਂਖਰ, ਅਮਨ ਥਿੰਦ, ਜਗਮਾਲ ਰਾਣਾ,ਬਬਲੀ ਨੰਬਰਦਾਰ, ਰਣਦੀਪ ਰਾਣਾ, ਬੂਟਾ ਨੂਰਖੇੜੀਆਂ, ਰਵਿੰਦਰ ਕੌਲੀ, ਕਰਮਜੀਤ ਮਹਿਮੂਦਪੁਰ, ਜਗਤਾਰ ਬੁਢਣਪੁਰ, ਜੱਗੀ ਸਫੇੜਾ, ਗੁਰਜੀਤ ਬੱਤੀ, ਨਵਿੰਦਰ ਅਸਰਪੁਰ, ਸੁੱਖੀ ਫਤਿਹਪੁਰ ਤੇ ਕ੍ਰਿਸ਼ਨ ਲਲੀਨਾ ਮੌਜੂਦ ਸਨ।