ਪਟਿਆਲਾ ਜ਼ਿਲ੍ਹੇ ਵਿੱਚ ਮੂੰਹ-ਖੁਰ ਟੀਕਾਕਰਨ ਮੁਹਿੰਮ ਅੱਜ ਤੋਂ
05:56 AM Apr 15, 2025 IST
ਖੇਤਰੀ ਪ੍ਰਤੀਨਿਧ
Advertisement
ਪਟਿਆਲਾ, 13 ਅਪਰੈਲ
ਮੂੰਹ-ਖੁਰ ਦੀ ਬਿਮਾਰੀ ਦੀ ਰੋਕਥਾਮ ਦੇ ਲਈ ਟੀਕਾਕਰਨ ਦੀ ਮੁਹਿੰਮ ਦਾ ਆਗਾਜ਼ 15 ਅਪ੍ਰੈਲ ਤੋਂ ਕੀਤਾ ਜਾ ਰਿਹਾ ਹੈ, ਜੋ 30 ਮਈ ਤੱਕ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਜ਼ਿਲ੍ਹੇ ਦੇ ਸਮੂਹ ਯੋਗ ਗਾਵਾਂ ਅਤੇ ਮੱਝਾਂ ਨੂੰ ਮੂੰਹ-ਖੁਰ ਦੀ ਬਿਮਾਰੀ ਤੋਂ ਰੋਕਥਾਮ ਦੇ ਲਈ ਟੀਕਾਕਰਨ ਕਰਕੇ ਮੁਕੰਮਲ ਕਰ ਲਈ ਜਾਵੇਗੀ। ਡਿਪਟੀ ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਮੂੰਹ ਖੁਰ ਦੀ ਬਿਮਾਰੀ ਇਕ ਲਾਗ ਦੀ ਬਿਮਾਰੀ ਹੈ ਜੋ ਕਿ ਬਿਮਾਰ ਪਸ਼ੂ ਤੋਂ ਤੰਦਰੁਸਤ ਪਸ਼ੂ ਨੂੰ ਲੱਗ ਸਕਦੀ ਹੈ ਜਿਸ ਨਾਲ ਪ੍ਰਭਾਵਿਤ ਪਸ਼ੂ ਨੂੰ ਬੁਖ਼ਾਰ ਚੜਦਾ ਹੈ ਅਤੇ ਮੂੰਹ ਵਿੱਚ, ਥਣਾਂ ਉਪਰ ਅਤੇ ਪੈਰਾਂ ਵਿੱਚ ਛਾਲੇ ਹੋ ਜਾਂਦੇ ਹਨ। ਜ਼ਿਲ੍ਹੇ ਦੇ ਸਮੂਹ ਪਸ਼ੂ ਪਾਲਕਾਂ ਨੂੰ ਟੀਕਾਕਰਨ ਮੁਹਿੰਮ ਵਿੱਚ ਸਹਿਯੋਗ ਕਰਨ ਅਤੇ ਆਪਣੇ ਸਾਰੇ ਯੋਗ ਪਸ਼ੂਆਂ ਦੇ ਮੂੰਹ ਖੁਰ ਦੇ ਟੀਕੇ ਲਗਵਾਉਣ ਦੀ ਅਪੀਲ ਕੀਤੀ। ਇਹ ਟੀਕੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਪਹੁੰਚ ਕਰਕੇ ਮੁਫ਼ਤ ਲਗਾਏ ਜਾਂਦੇ ਹਨ।
Advertisement
Advertisement