ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੰਬਰਦਾਰ ਯੂਨੀਅਨ ਨੇ ਝੰਡਾ ਦਿਵਸ ਮਨਾਇਆ

07:52 AM Mar 28, 2025 IST
featuredImage featuredImage
ਲਾਂਡਰਾਂ ਵਿੱਚ ਝੰਡਾ ਦਿਵਸ ਮਨਾਉਂਦੇ ਹੋਏ ਨੰਬਰਦਾਰ ਯੂਨੀਅਨ ਪੰਜਾਬ ਦੇ ਆਗੂ ਤੇ ਮੈਂਬਰ। -ਫੋਟੋ: ਸੋਢੀ 

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 27 ਮਾਰਚ
ਨੰਬਰਦਾਰ ਯੂਨੀਅਨ ਪੰਜਾਬ ਵੱਲੋਂ ਲਾਂਡਰਾਂ ਸਥਿਤ ਮੁੱਖ ਦਫ਼ਤਰ ਵਿੱਚ ਝੰਡਾ ਦਿਵਸ ਮਨਾਇਆ ਗਿਆ। ਝੰਡਾ ਚੜ੍ਹਾਉਣ ਦੀ ਰਸਮ ਚੀਫ਼ ਪੈਟਰਨ ਭੁਪਿੰਦਰ ਸਿੰਘ ਗਿੱਲ ਅਤੇ ਸੂਬਾ ਪ੍ਰਧਾਨ ਜਰਨੈਲ ਸਿੰਘ ਝਰਮੜੀ ਨੇ ਨਿਭਾਈ। ਰਾਮ ਸਿੰਘ ਮਿਰਜ਼ਾਪੁਰ ਨੇ ਕਿਹਾ ਕਿ ਨੰਬਰਦਾਰਾਂ ਵੱਲੋਂ ਅੱਜ ਦੇ ਦਿਨ ਨੂੰ ਝੰਡਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਨੰਬਰਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਖੁੱਲ੍ਹ ਕੇ ਚਰਚਾ ਕੀਤੀ ਗਈ। ਜਥੇਬੰਦੀ ਦੇ ਸਲਾਹਕਾਰ ਕੁਲਵੰਤ ਸਿੰਘ ਝਾਮਪੁਰ ਅਤੇ ਸਹਾਇਕ ਚੀਫ਼ ਪੈਟਰਨ ਸਤਨਾਮ ਸਿੰਘ ਲਾਂਡਰਾਂ ਨੇ ਕਿਹਾ ਕਿ ਨੰਬਰਦਾਰਾਂ ਦਾ ਮਾਣ-ਭੱਤਾ 5000 ਰੁਪਏ ਮਹੀਨਾ ਕੀਤਾ ਜਾਵੇ, ਸਾਰੇ ਨੰਬਰਦਾਰਾਂ ਦਾ ਸਿਹਤ ਬੀਮਾ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਦੀ ਮੰਗ ਪਹਿਲ ਦੇ ਅਧਾਰ ’ਤੇ ਲਾਗੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਸਰਕਾਰ ਬਣਨ ’ਤੇ ਨੰਬਰਦਾਰਾਂ ਦੀਆਂ ਮੰਗਾਂ ਪਹਿਲ ਦੇ ਅਧਾਰ ’ਤੇ ਹੱਲ ਕੀਤੀਆਂ ਜਾਣਗੀਆਂ ਪ੍ਰੰਤੂ ਤਿੰਨ ਸਾਲਾਂ ਵਿੱਚ ਸਰਕਾਰ ਨੇ ਕੋਈ ਡੱਕਾ ਨਹੀਂ ਤੋੜਿਆ।
ਇਸ ਮੌਕੇ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਗਿੱਲ, ਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਰੂਪਨਗਰ, ਅਸ਼ੋਕ ਸੰਧੂ ਸੀਨੀਅਰ ਮੀਤ ਪ੍ਰਧਾਨ ਪੰਜਾਬ, ਜੰਗ ਸਿੰਘ ਜ਼ਿਲ੍ਹਾ ਪ੍ਰਧਾਨ ਪਟਿਆਲਾ, ਭਜਨ ਸਿੰਘ ਨੀਲਪੁਰ ਕੈਸ਼ੀਅਰ, ਹਰਬੰਸ ਸਿੰਘ ਈਸਰਹੇਲ ਜਰਨਲ ਸਕੱਤਰ, ਹਰਨੇਕ ਸਿੰਘ ਤਹਿਸੀਲ ਪ੍ਰਧਾਨ ਮੁਹਾਲੀ, ਰਣ ਸਿੰਘ ਮੇਹਲਾਂ ਜਰਨਲ ਸਕੱਤਰ, ਜਸਵੀਰ ਸਿੰਘ ਬੇਲਾ, ਹੰਸ ਰਾਜ ਭਾਦਸੋਂ, ਗੁਰਮੀਤ ਸਿੰਘ, ਕੁਲਦੀਪ ਸਿੰਘ ਘਨੌਰ ਤਹਿਸੀਲ ਪ੍ਰਧਾਨ, ਸੰਦੀਪ ਸੈਣੀ ਜਰਨਲ ਸਕੱਤਰ ਰੂਪਨਗਰ, ਤੇਜਾ ਸਿੰਘ ਕਾਕੜਾ ਮੀਤ ਪ੍ਰਧਾਨ ਸੰਗਰੂਰ, ਬਲਦੇਵ ਸਿੰਘ ਤਹਿਸੀਲ ਪ੍ਰਧਾਨ ਭਵਾਨੀਗੜ੍ਹ, ਜੋਗਾ ਸਿੰਘ ਤਹਿਸੀਲ ਪ੍ਰਧਾਨ ਸੁਨਾਮ, ਅਜੈਬ ਸਿੰਘ ਸੀਨੀਅਰ ਮੀਤ ਪ੍ਰਧਾਨ ਸੁਨਾਮ, ਸੇਵਾ ਸਿੰਘ ਚਮਕੌਰ ਸਾਹਿਬ, ਦਰਸ਼ਨ ਸਿੰਘ ਕਕੇਪੁਰ ਹਾਜ਼ਰ ਸਨ।

Advertisement

Advertisement
Advertisement