ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਜਾਇਜ਼ ਪਿਸਤੌਲ ਸਮੇਤ ਗ੍ਰਿਫ਼ਤਾਰ

05:41 AM Apr 05, 2025 IST

ਪੱਤਰ ਪ੍ਰੇਰਕ
ਕਾਲਾਂਵਾਲੀ, 4 ਅਪਰੈਲ
ਪਿੰਡ ਔਢਾਂ ਤੋਂ ਸੀਆਈਏ ਡੱਬਵਾਲੀ ਨੇ ਇੱਕ ਵਿਅਕਤੀ ਨੂੰ ਨਾਜਾਇਜ਼ ਪਿਸਤੌਲ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗੁਰੀ ਵਾਸੀ ਦੇਸੂ ਮਲਕਾਣਾ ਵਜੋਂ ਹੋਈ ਹੈ।
ਸੀਆਈਏ ਸਟਾਫ ਪੁਲੀਸ ਡੱਬਵਾਲੀ ਦੇ ਇੰਚਾਰਜ ਰਾਜਪਾਲ ਸਿੰਘ ਨੇ ਦੱਸਿਆ ਕਿ ਏਐਸਆਈ ਜਗਜੀਤ ਸਿੰਘ ਆਪਣੀ ਪੁਲੀਸ ਪਾਰਟੀ ਨਾਲ ਕ੍ਰਾਈਮ ਬੱਸ ਸਟੈਂਡ ਔਢਾਂ ਵਿਖੇ ਗਸ਼ਤ ਜਾਂਚ ’ਤੇ ਮੌਜੂਦ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਇੱਕ ਨੌਜਵਾਨ ਨਾਜਾਇਜ਼ ਹਥਿਆਰ ਨਾਲ ਕਾਲਾਂਵਾਲੀ ਰੋਡ ਔਢਾਂ ਵੱਲ ਪੈਦਲ ਜਾ ਰਿਹਾ ਹੈ। ਟੀਮ ਨੇ ਤੁਰੰਤ ਛਾਪਾ ਮਾਰਿਆ ਅਤੇ ਨੌਜਵਾਨ ਲੜਕੇ ਨੂੰ 315 ਬੋਰ ਦੇ ਗੈਰ-ਕਾਨੂੰਨੀ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ। ਜਦੋਂ ਟੀਮ ਨੇ ਬਰਾਮਦ ਕੀਤੇ ਹਥਿਆਰ ਸੰਬੰਧੀ ਲਾਇਸੈਂਸ ਮੰਗਿਆ ਤਾਂ ਉਹ ਹਥਿਆਰ ਸੰਬੰਧੀ ਕੋਈ ਲਾਇਸੈਂਸ ਪੇਸ਼ ਨਾ ਕਰ ਸਕਿਆ। ਪੁਲੀਸ ਨੇ ਗੈਰ-ਕਾਨੂੰਨੀ ਹਥਿਆਰ ਜ਼ਬਤ ਕਰਨ ਤੋਂ ਬਾਅਦ ਮੁਲਜ਼ਮ ਵਿਰੁੱਧ ਥਾਣਾ ਔਢਾਂ ਵਿਖੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਹੈ।

Advertisement

Advertisement