ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਹਿਰਬੰਦੀ: ਏਲਨਾਬਾਦ ਦੇ ਕਈ ਪਿੰਡਾਂ ’ਚ ਜਲ ਘਰਾਂ ਦੀਆਂ ਟੈਂਕੀਆਂ ਖਾਲੀ

04:55 AM May 13, 2025 IST
featuredImage featuredImage
ਸੁੱਕੀ ਪਈ ਭਾਖੜਾ ਬਰਾਂਚ ਨਹਿਰ।

ਜਗਤਾਰ ਸਮਾਲਸਰ

Advertisement

ਏਲਨਾਬਾਦ, 12 ਮਈ
ਏਲਨਾਬਾਦ ਹਲਕੇ ਵਿੱਚ ਨਹਿਰਬੰਦੀ ਹੋਣ ਕਾਰਨ ਲੋਕ ਪੀਣ ਵਾਲੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ। ਹਰਿਆਣਾ ਦੀ ਰਾਜਸਥਾਨ ਸੀਮਾ ਨਾਲ ਲੱਗਦੇ ਅਤੇ ਭਾਖੜਾ ਨਹਿਰ ਦੀ ਟੇਲ ’ਤੇ ਪੈਂਦੇ ਪਿੰਡਾਂ ਵਿੱਚ ਸਥਿਤੀ ਜ਼ਿਆਦਾ ਗੰਭੀਰ ਹੈ। ਪਿੰਡ ਕਿਸ਼ਨਪੁਰਾ, ਮਿਠੁਨਪੁਰਾ, ਸ਼ੇਰਾਂਵਾਲੀ, ਨੀਮਲਾ, ਖਾਰੀ ਸੁਰੇਰਾ ਤੇ ਕਰਮਸਾਨਾ ਦੇ ਕੁਲਦੀਪ ਮੁਦਲੀਆ, ਪੂਰਨ ਸਿੰਘ, ਰਾਜ ਸਿੰਘ, ਪਿਆਰਾ ਸਿੰਘ ਤੇ ਰਾਜੇਸ਼ ਕੁਮਾਰ ਆਦਿ ਨੇ ਦੱਸਿਆ ਕਿ ਵਿਭਾਗ ਵੱਲੋਂ ਕਰੀਬ 10 ਦਿਨ ਪਹਿਲਾਂ ਸ਼ੇਰਾਂਵਾਲੀ ਭਾਖੜਾ ਬਰਾਂਚ ਵਿੱਚ ਪੀਣ ਵਾਲਾ ਪਾਣੀ ਛੱਡਿਆ ਗਿਆ ਸੀ ਪਰ ਉਸ ਸਮੇਂ ਇਹ ਨਹਿਰ ਪਿੰਡ ਮੱਲੇਕਾ ਕੋਲ ਟੁੱਟ ਗਈ ਸੀ ਜਿਸ ਕਾਰਨ ਉਨ੍ਹਾਂ ਦੇ ਪਿੰਡਾਂ ਤੱਕ ਉਚਿਤ ਮਾਤਰਾ ਵਿੱਚ ਪਾਣੀ ਨਹੀਂ ਪਹੁੰਚ ਸਕਿਆ ਸੀ ਤੇ ਨਹਿਰਬੰਦੀ ਹੋ ਗਈ ਸੀ। ਹੁਣ ਵਿਭਾਗ ਵੱਲੋਂ 21 ਮਈ ਤੱਕ ਨਹਿਰਬੰਦੀ ਕਰ ਦਿੱਤੀ ਗਈ ਹੈ। ਹੁਣ ਬਹੁਤੇ ਪਿੰਡਾਂ ਦੇ ਜਲ ਘਰਾਂ ਦੀਆਂ ਟੈਂਕੀਆਂ ਖਾਲੀ ਹੋ ਚੁੱਕੀਆਂ ਹਨ ਅਤੇ ਲੋਕ 1500 ਰੁਪਏ ਪ੍ਰਤੀ ਟੈਂਕਰ ਦੇ ਹਿਸਾਬ ਆਪਣੇ ਘਰਾਂ ਦੀਆਂ ਡਿੱਗੀਆਂ ਵਿੱਚ ਪਾਣੀ ਪਵਾ ਰਹੇ ਹਨ। ਲੋਕਾਂ ਨੇ ਦੱਸਿਆ ਕਿ ਬਹੁਤੇ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਲੋਕ ਨਹਿਰੀ ਪਾਣੀ ’ਤੇ ਹੀ ਨਿਰਭਰ ਹਨ।

ਸਿਰਸਾ ਦੀਆਂ ਨਹਿਰਾਂ ਨੂੰ ਸਿਰਫ਼ 1,800 ਕਿਊਸਿਕ ਪਾਣੀ ਮਿਲਿਆ
ਇਸ ਵਾਰ ਭਾਖੜਾ ਡੈਮ ਤੋਂ ਸਿਰਸਾ ਜ਼ਿਲ੍ਹੇ ਦੀਆਂ ਨਹਿਰਾਂ ਨੂੰ 2,800 ਦੀ ਜਗ੍ਹਾ ਕੇਵਲ 1,800 ਕਿਊਸਿਕ ਪਾਣੀ ਹੀ ਮਿਲਿਆ ਹੈ। ਭਾਖੜਾ ਤੋਂ ਹੋ ਕੇ ਸਿਰਸਾ ਜ਼ਿਲ੍ਹੇ ਤੱਕ ਪੰਜ ਪ੍ਰਮੁੱਖ ਨਹਿਰਾਂ ਆਉਂਦੀਆਂ ਹਨ ਅਤੇ ਇਨ੍ਹਾਂ ਵਿੱਚੋਂ ਕਰੀਬ 149 ਛੋਟੀਆਂ ਬਰਾਂਚਾਂ ਅੱਗੇ ਪਿੰਡਾਂ ਲਈ ਨਿਕਲਦੀਆਂ ਹਨ ਜਿਨ੍ਹਾਂ ਵਿੱਚੋਂ ਕਰੀਬ 119 ਬਰਾਂਚਾਂ ਵਿੱਚ ਭਾਖੜਾ ਦਾ ਪਾਣੀ ਆਉਂਦਾ ਹੈ। ਇਨ੍ਹਾਂ ਨਹਿਰਾਂ ਦਾ ਕੁੱਲ ਪਾਣੀ 2,800 ਕਿਊਸਿਕ ਹੈ, ਜਿਸ ਨਾਲ ਪੂਰੇ ਜ਼ਿਲ੍ਹੇ ਵਿੱਚ ਪੀਣ ਵਾਲੇ ਪਾਣੀ ਦੀ ਪੂਰਤੀ ਹੁੰਦੀ ਹੈ ਪਰ ਇਸ ਵਾਰ 1,800 ਕਿਊਸਿਕ ਪਾਣੀ ਹੀ ਪੰਜਾਬ ਤੋਂ ਮਿਲਿਆ ਹੈ ਜਿਸ ਕਾਰਨ ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹੇ ਦੇ ਪਿੰਡ ਪੀਣ ਵਾਲੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ।

Advertisement

Advertisement