ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੈਡੀਕਲ ਸਟੋਰਾਂ ਦੀ ਚੈਕਿੰਗ
05:51 AM Apr 25, 2025 IST
ਨਿੱਜੀ ਪੱਤਰ ਪ੍ਰੇਰਕ
ਮਹਿਲ ਕਲਾਂ, 24 ਅਪਰੈਲ
'ਯੁੱਧ ਨਸਿ਼ਆਂ ਵਿਰੁੱਧ' ਮੁਹਿੰਮ ਤਹਿਤ ਡਰੱਗਜ਼ ਕੰਟਰੋਲ ਵਿੰਗ ਵੱਲੋਂ ਜ਼ਿਲ੍ਹੇ ਦੇ ਮੈਡੀਕਲ ਸਟੋਰਾਂ 'ਚ ਚੈਕਿੰਗ ਮੁਹਿੰਮ ਜਾਰੀ ਹੈ ਤਾਂ ਜੋ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ 'ਤੇ ਰੋਕ ਲਗਾਈ ਜਾ ਸਕੇੇੇੇ।
ਇਸ ਸਬੰਧੀ ਡਰੱਗਜ਼ ਕੰਟਰੋਲ ਅਫ਼ਸਰ ਬਰਨਾਲਾ ਪਰਨੀਤ ਕੌਰ ਨੇ ਦੱਸਿਆ ਕਿ ਜ਼ੋਨਲ ਲਾਇਸੈਂਸਿੰਗ ਅਥਾਰਿਟੀ (ਡਰੱਗਜ਼) ਸੰਗਰੂਰ ਜ਼ੋਨ ਨਵਜੋਤ ਕੌਰ ਦੇ ਸਹਿਯੋਗ ਨਾਲ ਮਹਿਲ ਕਲਾਂ ਦੇ ਤਿੰਨ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਉਪਰੰਤ ਪਿੰਡ ਛਾਪਾ ਦੇ ਤਿੰਨ ਮੈਡੀਕਲ ਸਟੋਰ ਮੈਸ. ਅੰਮ੍ਰਿਤ ਮੈਡੀਕਲ ਹਾਲ, ਦਰਸ਼ਨ ਮੈਡੀਕਲ ਹਾਲ ਅਤੇ ਹੈਪੀ ਮੈਡੀਕਲ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪਿੰਡ ਛਾਪਾ ਦੇ ਮੈਡੀਕਲ ਸਟੋਰਾਂ ’ਤੇ ਡਰੱਗਜ਼ ਅਤੇ ਕਾਸਮੈਟਿਕ ਐਕਟ, 1940 ਦੀਆਂ ਧਰਾਵਾਂ ਦੀ ਉਲੰਘਣਾ ਪਾਈ ਗਈ ਅਤੇ ਉਕਤ ਫਰਮਾਂ ਨੂੰ ਉੱਚ ਅਧਿਕਾਰੀਆਂ ਵੱਲੋਂ ਨੋਟਿਸ ਜਾਰੀ ਕੀਤੇ ਜਾਣਗੇ।
Advertisement
Advertisement