ਧੋਖਾਧੜੀ ਦੇ ਦੋਸ਼ ਹੇਠ ਟਰੈਵਲ ਏਜੰਟ ਖ਼ਿਲਾਫ਼ ਕੇਸ ਦਰਜ
05:18 AM May 12, 2025 IST
ਪੱਤਰ ਪ੍ਰੇਰਕ
Advertisement
ਨਵੀਂ ਦਿੱਲੀ, 11 ਮਈ
ਵਿਕਾਸਪੁਰੀ ਇਲਾਕੇ ਦੇ ਦੀਪਕ ਸ਼ਰਮਾ ਨੇ ਟਰੈਵਲ ਏਜੰਟ ਅਦਿੱਤੀ ਸਿੰਘ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਹੈ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਅਦਿੱਤੀ ਨੇ ਸਿੰਗਾਪੁਰ ਛੁੱਟੀਆਂ ਦੇ ਪੈਕੇਜ ਦੇ ਨਾਮ ’ਤੇ ਉਸ ਤੋਂ 1 ਲੱਖ 10 ਹਜ਼ਾਰ ਰੁਪਏ ਲਏ ਪਰ ਯਾਤਰਾ ਦੌਰਾਨ ਕੋਈ ਪ੍ਰਬੰਧ ਨਹੀਂ ਕੀਤਾ। ਇਸ ਕਾਰਨ ਉਸ ਦਾ ਪਰਿਵਾਰ ਸਿੰਗਾਪੁਰ ਵਿੱਚ ਬਿਨਾਂ ਕਿਸੇ ਰਹਿਣ ਵਾਲੀ ਜਗ੍ਹਾ ਦੇ ਨਾਂ ਪ੍ਰਬੰਧ ਹੋਣ ਕਰਕੇ ਉੱਥੇ ਫਸ ਗਿਆ। ਇਸ ਧੋਖਾਧੜੀ ਕਾਰਨ ਦੀਪਕ ਨੂੰ ਲਗਭਗ 6 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਵਿਕਾਸਪੁਰੀ ਪੁਲੀਸ ਸਟੇਸ਼ਨ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੀਪਕ ਸ਼ਰਮਾ ਨੇ ਕਿਹਾ ਕਿ ਉਸ ਨੇ ਮਾਰਚ ਵਿੱਚ ਅਦਿੱਤੀ ਰਾਹੀਂ 25 ਤੋਂ 29 ਅਪਰੈਲ ਤੱਕ ਸਿੰਗਾਪੁਰ ਛੁੱਟੀਆਂ ਦਾ ਪੈਕੇਜ ਬੁੱਕ ਕੀਤਾ ਸੀ। ਉਸਨੇ ਇਸ ਲਈ ਇੱਕ ਲੱਖ ਦਸ ਹਜ਼ਾਰ ਰੁਪਏ ਦਿੱਤੇ ਸਨ। ਦੀਪਕ 20 ਅਪਰੈਲ ਤੋਂ ਕੰਪਨੀ ਦੇ ਕੰਮ ਲਈ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਗਿਆ ਸੀ।
Advertisement
Advertisement