ਧੋਖਾਧੜੀ ਦੇ ਦੋਸ਼ ਹੇਠ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ
05:51 AM Mar 31, 2025 IST
ਨਿੱਜੀ ਪੱਤਰ ਪ੍ਰੇਰਕਕਾਦੀਆਂ, 30 ਮਾਰਚ
Advertisement
ਕੈਨੇਡਾ ਜਾਣ ਲਈ ਸਹੁਰਾ ਪਰਿਵਾਰ ਦਾ 17 ਲੱਖ ਰੁਪਏ ਖਰਚਾ ਕਰਵਾ ਕੇ ਅਤੇ ਪਤੀ ਨੂੰ ਕੈਨੇਡਾ ਨਾ ਬੁਲਾ ਕੇ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਕਾਦੀਆਂ ਦੀ ਪੁਲੀਸ ਨੇ ਵਿਆਹੁਤਾ ਸਣੇ ਚਾਰ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਸਿਮਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੁਹੱਲਾ ਮਹੰਤਪੁਰ ਅਟਾਰੀ ਨੇ ਇਨਸਾਫ ਦੀ ਮੰਗ ਕਰਦਿਆਂ ਉੱਚ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦੀ ਪਤਨੀ ਕਿਰਨਪ੍ਰੀਤ ਕੌਰ, ਸਹੁਰਾ ਮਨਜੀਤ ਸਿੰਘ, ਸੱਸ ਸੁਖਜੀਤ ਕੌਰ ਵਾਸੀ ਮੁਹੱਲਾ ਸੰਤ ਨਗਰ ਕਾਦੀਆਂ ਅਤੇ ਮਾਮੇ ਸਹੁਰੇ ਅਮਰਜੀਤ ਸਿੰਘ ਵਾਸੀ ਅਟਾਰੀ ਨੇ ਸਾਜ਼ਿਸ਼ ਤਹਿਤ ਉਸ (ਸਿਮਰਜੀਤ ਸਿੰਘ) ਦੀ ਪਤਨੀ ਕਿਰਨਪ੍ਰੀਤ ਕੌਰ ਨੂੰ ਕੈਨੇਡਾ ਭੇਜਣ ਲਈ ਸਾਰਾ ਖਰਚ ਕਰਵਾਇਆ ਅਤੇ ਬਾਅਦ ਵਿੱਚ ਉਸ ਦੀ ਪਤਨੀ ਨੇ ਉਸ ਨੂੰ ਕੈਨੇਡਾ ਨਾ ਬੁਲਾ ਕੇ 17 ਲੱਖ ਰੁਪਏ ਦੀ ਠੱਗੀ ਮਾਰੀ ਹੈ। ਥਾਣਾ ਕਾਦੀਆਂ ਦੇ ਮੁਖੀ ਸਬ-ਇਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਮਾਮਲੇ ਦੀ ਜਾਂਚ ਮਗਰੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement