ਦੇਸੀ ਸ਼ਰਾਬ ਸਣੇ ਮੁਲਜ਼ਮ ਕਾਬੂ
05:47 AM Apr 24, 2025 IST
ਪੱਤਰ ਪ੍ਰੇਰਕ
ਜੋਗਾ, 23 ਅਪਰੈਲ
ਥਾਣਾ ਜੋਗਾ ਦੀ ਪੁਲੀਸ ਨੇ ਅੱਜ ਠੇਕਾ ਸ਼ਰਾਬ ਦੇਸੀ ਸਪਲਾਈ ਕਰਨ ਵਾਲੇ ਇੱਕ ਗਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕਰ ਕੇ 1800 ਬੋਤਲਾਂ ਬਰਾਮਦ ਕੀਤੀਆਂ ਹਨ। ਥਾਣਾ ਜੋਗਾ ਪੁਲੀਸ ਨੇ ਮੁਖਬਰ ਦੀ ਪੱਕੀ ਨਿਸ਼ਾਨਦੇਹੀ ਅਨੁਸਾਰ ਜੋਗਾ ਤੋਂ ਝੱਬਰ ਰੋਡ ’ਤੇ ਜਦੋਂ ਪੁਲੀਸ ਪਾਰਟੀ ਨੇ ਖਾਲੀ ਪਲਾਟ ਵਿੱਚ ਛਾਪਾ ਮਾਰਿਆ ਤਾਂ ਠੇਕਾ ਸ਼ਰਾਬ ਦੇਸੀ ਦੇ ਇੱਕ ਵੱਡੇ ਗਰੋਹ ਦੇ ਤਸਕਰ ਵਿਨੋਦ ਕੁਮਾਰ ਮੌਕੇ ’ਤੇ ਗ੍ਰਿਫਤਾਰ ਕਰ ਲਿਆ ਗਿਆ। ਇਸ ਦੌਰਾਨ ਖਾਲੀ ਪਲਾਟ ਵਿੱਚ ਦੱਬੀ ਸ਼ਰਾਬ ਦੇਸੀ ਸੌਫ਼ੀਆ ਪੰਜਾਬ ਰਾਣੋਂ ਦੀਆਂ 1800 ਬੋਤਲਾਂ ਬਰਾਮਦ ਹੋਈਆਂ। ਥਾਣਾ ਮੁਖੀ ਜਸਪ੍ਰੀਤ ਸਿੰਘ ਕੋਟਫੱਤਾ ਨੇ ਦੱਸਿਆ ਕਿ ਵਿਨੋਦ ਕੁਮਾਰ ਦੇ ਉੱਪਰ ਅਕਸਾਈਜ਼ ਐਕਟ ਅਧੀਨ ਪਰਚਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਅਗਲੇਰੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
Advertisement
Advertisement