ਆਈਸੀਐੱਸਈ: ਨਤੀਜਿਆਂ ’ਚ ਛਾਏ ਰੈਨੇਸਾਂ ਸਕੂਲ ਦੇ ਬੱਚੇ
ਜੋਗਿੰਦਰ ਸਿੰਘ ਮਾਨ
ਮਾਨਸਾ, 30 ਅਪਰੈਲ
ਮਾਨਸਾ ਇਲਾਕੇ ਦੇ ਆਈਸੀਐੱਸਈ ਬੋਰਡ ਅਧੀਨ ਇੱਕੋ-ਇੱਕ ਦਿ ਰੈਨੇਸਾਂ ਸਕੂਲ ਮਾਨਸਾ ਦਾ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ। ਦਸਵੀਂ ਜਮਾਤ ਦੇ ਬੱਚਿਆਂ ’ਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਪੰਜ ਵਿਦਿਆਰਥੀਆਂ ਨੇ ਪ੍ਰਾਪਤ ਕੀਤੀਆਂ।
ਸਕੂਲ ਦੇ ਚੇਅਰਮੈਨ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਦਸਵੀਂ ਜਮਾਤ ਵਿਚੋਂ ਮਨਹੀਰਕਮਲ ਸਿੰਘ ਨੇ 96.2, ਨਵਜੋਤ ਕੌਰ ਨੇ 93.4 ਅਤੇ ਹਸਰਤ ਕੌਰ ਸਿੱਧੂ ਨੇ 93.2 ਫੀਸਦੀ ਅੰਕ ਪ੍ਰਾਪਤ ਕਰਕੇ ਲਗਾਤਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ। ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚੋਂ ਸੁਖਪ੍ਰੀਤ ਕੌਰ ਨੇ 95.5, ਹਰਨੂਰ ਕੌਰ ਨੇ 93 ਅਤੇ ਜਸਪ੍ਰੀਤ ਕੌਰ ਨੇ 92.75 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਉਨ੍ਹਾਂ ਦੱਸਿਆ ਕਿ ਆਪਣੇ ਨਤੀਜੇ ਨੂੰ ਲੈਕੇ ਬੱਚੇ ਅਤੇ ਉਹਨਾਂ ਦੇ ਮਾਪੇ ਬਹੁਤ ਜ਼ਿਆਦਾ ਖੁਸ਼ ਹਨ। ਉਨ੍ਹਾਂ ਨੇ ਜਿੱਥੇ ਮਾਪਿਆਂ ਅਤੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ, ਉੱਥੇ ਹੀ ਉਹਨਾਂ ਨੇ ਬੱਚਿਆਂ ਦੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉੱਚ ਡਿਗਰੀਆਂ ਪ੍ਰਾਪਤ ਕਰਨ ਲਈ ਸਕੂਲ ਦੀ ਵਿੱਦਿਆ ਉਨ੍ਹਾਂ ਦੀ ਸਹਾਇਤਾ ਕਰੇਗੀ। ਉਨ੍ਹਾਂ ਕਿਹਾ ਕਿ ਸੰਸਥਾ ਲਈ ਮਾਣ ਵਾਲੀ ਗੱਲ ਹੈ ਕਿ ਅਧਿਆਪਕ ਸਾਹਿਬਾਨਾਂ ਦੀ ਮਿਹਨਤ ਸਦਕਾ ਸਾਡੇ ਬੱਚਿਆਂ ਨੇ ਵਿਸ਼ੇਸ਼ ਅਕਾਦਮਿਕ ਪ੍ਰਾਪਤੀਆਂ ਕੀਤੀਆਂ ਹਨ।