ਏਲਨਾਬਾਦ ’ਚ ਮੁਲਜ਼ਮ ਘੋੜੀ ਖੋਹ ਕੇ ਫਰਾਰ
05:37 AM Jun 08, 2025 IST
ਪੱਤਰ ਪ੍ਰੇਰਕ
ਏਲਨਾਬਾਦ, 7 ਜੂਨ
ਇਥੇ ਤਲਵਾੜਾ ਰੋਡ ’ਤੇ ਕਾਰ ਸਵਾਰ ਤਿੰਨ ਅਣਪਛਾਤੇ ਵਿਅਕਤੀ ਇੱਕ ਵਿਅਕਤੀ ਨੂੰ ਹਥਿਆਰਾਂ ਦੀ ਨੋਕ ਤੇ ਡਰਾ-ਧਮਕਾ ਕੇ ਉਸ ਦੀ ਘੋੜੀ ਖੋਹ ਕੇ ਫਰਾਰ ਹੋ ਗਏ। ਪੀੜਤ ਵਿਅਕਤੀ ਮਦਨ ਲਾਲ ਵਾਸੀ ਵਾਰਡ ਨੰਬਰ 1 ਏਲਨਾਬਾਦ ਨੇ ਦੱਸਿਆ ਕਿ ਉਹ ਵਿਆਹਾਂ ਵਿੱਚ ਘੋੜੀ ਲਿਜਾਣ ਦਾ ਕੰਮ ਕਰਦਾ ਹੈ। 6 ਜੂਨ ਨੂੰ ਸ਼ਾਮ 7 ਵਜੇ ਦੇ ਕਰੀਬ ਉਹ ਤਲਵਾੜਾ ਰੋਡ ’ਤੇ ਆਪਣੀਆਂ ਦੋ ਘੋੜੀਆਂ ਅਤੇ ਉਨ੍ਹਾਂ ਦੇ ਬੱਚੇ ਨੂੰ ਚਰਾਉਣ ਲਈ ਲੈ ਗਿਆ ਸੀ। ਵਾਪਸ ਆਉਂਦੇ ਸਮੇਂ ਨਹਿਰ ਦੇ ਕੋਲ ਅਚਾਨਕ ਇੱਕ ਕਾਰ ਆਈ ਜਿਸ ਵਿੱਚੋਂ ਤਿੰਨ ਵਿਅਕਤੀ ਬਾਹਰ ਆਏ। ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ। ਦੋ ਵਿਅਕਤੀਆਂ ਨੇ ਉਸ ਦਾ ਹੱਥ ਫੜ ਲਿਆ ਅਤੇ ਇੱਕ ਵਿਅਕਤੀ ਨੇ ਹੱਥ ਵਿੱਚੋਂ ਘੋੜੀ ਦੀ ਲਗਾਮ ਖੋਹ ਲਈ। ਇਸ ਤੋਂ ਬਾਅਦ ਇੱਕ ਵਿਅਕਤੀ ਉਸ ਦੀ ਚਿੱਟੇ ਰੰਗ ਦੀ ਘੋੜੀ ’ਤੇ ਸਵਾਰ ਹੋ ਕੇ ਭੱਜ ਗਿਆ ਅਤੇ ਘੋੜੀ ਦਾ ਬੱਚਾ ਵੀ ਘੋੜੀ ਦੇ ਪਿੱਛੇ ਹੀ ਭੱਜ ਗਿਆ ਜਦੋਕਿ ਦੋ ਵਿਅਕਤੀ ਕਾਰ ਰਾਹੀ ਫਰਾਰ ਹੋ ਗਏ।
Advertisement
Advertisement