ਦੂਜਾ ਕੈਨੇਡਾ ਕ੍ਰਿਕਟ ਕੱਪ ਟੂਰਨਾਮੈਂਟ ਸਮਾਪਤ
ਪੱਤਰ ਪ੍ਰੇਰਕ
ਕੁੱਪ ਕਲਾਂ,10 ਅਪਰੈਲ
ਐੱਨਆਰਆਈ ਨੌਜਵਾਨਾਂ ਵੱਲੋਂ ਦੂਜਾ ਕੈਨੇਡਾ ਕ੍ਰਿਕਟ ਕੱਪ ਕੁੱਪ ਕਲਾਂ ਵਿੱਚ ਕਰਵਾਇਆ ਗਿਆ ਅਤੇ ਹਲਕਾ ਅਮਰਗੜ੍ਹ ਦੇ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਡਸਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਹਰਮਨ ਸਰਪੰਚ ਕੈਨੇਡਾ ਸੇਹਕੇ ਨੇ ਦੱਸਿਆ ਕਿ ਦੂਜਾ ਕੈਨੇਡਾ ਕ੍ਰਿਕਟ ਕੱਪ ਟੂਰਨਾਮੈਂਟ ਇੱਕ ਪਿੰਡ ਓਪਨ ਦੀਆਂ ਕ੍ਰਿਕਟ ਟੀਮਾਂ ਜਿਸ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਸਨ ਕੁੱਪ ਕਲਾਂ ਦੇ ਖੇਡ ਗਰਾਊਂਡ ਵਿੱਚ ਕਰਵਾਇਆ ਗਿਆ।
ਟੂਰਨਾਮੈਂਟ ਦਾ ਉਦਘਾਟਨ ਗੁਰਜੋਤ ਸਿੰਘ ਢੀਂਡਸਾ ਨੇ ਕੀਤਾ। ਕ੍ਰਿਕਟ ਟੂਰਨਾਮੈਂਟ ਵਿਚ ਨਸੀਬਪੁਰ (ਬਠਿੰਡਾ) ਦੀ ਟੀਮ ਨੇ ਪਹਿਲਾ ਅਤੇ ਗਿੱਦੜਵਾਹਾ (ਬਠਿੰਡਾ) ਦੀ ਟੀਮ ਨੇ ਦੂਜਾ, ਜਿਉਣ ਸਮਾਧੀ ਨਿਰਮਲ ਨਾਥ ਡੇਰਾ (ਕੁੱਪ ਕਲਾਂ) ਦੀ ਟੀਮ ਨੇ ਤੀਜਾ ਅਤੇ ਮਤੋਈ( ਮਾਲੇਰਕੋਟਲਾ) ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਕ੍ਰਿਕਟ ਟੂਰਨਾਮੈਂਟ ਦੇ ਮੈਨ ਆਫ ਸੀਰੀਜ਼ ਦੇ ਬਾਹਰੀ ਖਿਡਾਰੀਆਂ ਵਿੱਚੋਂ ਗੋਪੀ ਮੰਡ ਅਤੇ ਇੱਕ ਪਿੰਡ ਓਪਨ ਵਿੱਚੋ ਜਸ਼ਨ ਗਿੱਦੜਵਾਹਾ ਅੱਵਲ ਰਹੇ। ਸੁੱਖਾ ਬਗੇਲਾ (ਮੋਗਾ) ਨੇ ਬੈਟਸਮੈਨ ਅਤੇ ਵਿੱਕੀ (ਕੁੱਪ ਕਲਾਂ) ਨੇ ਬੈਸਟ ਬਾਲਰ ਦਾ ਖਿਤਾਬ ਆਪਣੇ ਨਾਂ ਕੀਤਾ। ਮੁੱਖ ਮਹਿਮਾਨ ਗੁਰਜੋਤ ਸਿੰਘ ਢੀਡਸਾ ਨੇ ਆਖਿਆ ਕਿ ਨੌਜਵਾਨਾਂ ਦਾ ਉਤਸਾਹ ਵਧਾਉਣ ਅਤੇ ਉਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡਾਂ ਵਿੱਚ ਅਜਿਹੇ ਖੇਡ ਟੂਰਨਾਮੈਂਟ ਕਰਾਉਣੇ ਜਰੂਰੀ ਹਨ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਬਿੱਟੂ, ਰਵਦੀਪ ਸਿੰਘ ਕੈਨੇਡਾ ਜੌਹਲਾ ਅਤੇ ਰਸ਼ੀਦ ਖਿਲਜੀ ਮੋਮਨਾਬਾਦ, ਗੁਰਵਿੰਦਰ ਸਿੰਘ ਫੱਲੇਵਾਲ, ਜੋਤੀ ਪੰਚ ਕੁੱਪ ਅਤੇ ਆਕਾਸ਼ ਕੁੱਪ ਕਲਾਂ ਹਾਜ਼ਰ ਸਨ।