ਦਿ ਟ੍ਰਿਬਿਊਨ ਵੱਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ‘ਲਾਈਫ ਸਟਾਈਲ ਐਵਾਰਡਜ਼-2025’ ਨਾਲ ਸਨਮਾਨ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਮਾਰਚ
ਦਿ ਟ੍ਰਿਬਿਊਨ ਵੱਲੋਂ ਚੰਡੀਗੜ੍ਹ ਵਿਖੇ ਦੂਜਾ ‘ਦਿ ਟ੍ਰਿਬਿਊਨ ਲਾਈਫ ਸਟਾਈਲ ਐਵਾਰਡਜ਼-2025’ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਿਰਕਤ ਕੀਤੀ, ਜਦੋਂਕਿ ‘ਦਿ ਟ੍ਰਿਬਿਊਨ’ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ ਤੇ ਐਸੋਸੀਏਟ ਐਡੀਟਰ ਸੰਜੀਵ ਬਰਿਆਨਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦਿ ਟ੍ਰਿਬਿਊਨ ਵੱਲੋਂ ਕਰਵਾਏ ‘ਲਾਈਫ਼ ਸਟਾਈਲ ਐਵਾਰਡਜ਼-2025’ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ-ਕਸ਼ਮੀਰ ਤੇ ਉਤਰਾਖੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਇਸ ਸਮਾਗਮ ਵਿੱਚ ਐਰੋਪਲਾਜ਼ਾ-ਪ੍ਰੋਡੱਕਟ ਆਫ ਸ਼ੁੱਧ ਗੋਲਡ ਮੁੱਖ ਪਾਰਟਨਰ ਅਤੇ ਏਐੱਲ ਬਸੀਰ ਗਰੁੱਪ ਆਫ ਇੰਡਸਟਰੀਜ਼ ਗਿਫਟਿੰਗ ਪਾਰਟਨਰ ਰਹੇ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦਿ ਟ੍ਰਿਬਿਊਨ ਵੱਲੋਂ ਵੱਖ-ਵੱਖ ਖੇਤਰਾਂ ਦੀਆਂ ਨਾਮਵਰ 33 ਹਸਤੀਆਂ ਨੂੰ ਸਨਮਾਨਤ ਕਰਨ ਲਈ ਕੀਤੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦਿ ਟ੍ਰਿਬਿਊਨ ਨੇ ‘ਲਾਈਫ਼ ਸਟਾਈਲ ਐਵਾਰਡਜ਼-2025’ ਰਾਹੀਂ ਵੱਖ-ਵੱਖ ਖੇਤਰ ਵਿੱਚ ਵਧੀਆ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕਰਕੇ ਬਿਹਤਰੀਨ ਕੰਮ ਕਰਨ ਵਾਲੇ ਨੌਜਵਾਨਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਹੈੈ। ਸ੍ਰੀ ਅਰੋੜਾ ਨੇ ਵੱਖ-ਵੱਖ ਖੇਤਰ ਦੀਆਂ ਹਸਤੀਆਂ ਨੂੰ ਪੰਜਾਬ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ-ਨਵੇਂ ਸਾਧਨ ਪੈਦਾ ਕਰਨ ਅਤੇ ਸੂਬੇ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜਿਹਾ ਕਰਨ ਵਾਲਿਆਂ ਦੀ ਹਰ ਪੱਖ ਤੋਂ ਮਦਦ ਕਰਨ ਲਈ ਤਿਆਰ ਹੈ।
ਇਸ ਮੌਕੇ ਐਰੋਪਲਾਜ਼ਾ, ਏਐੱਲ ਬਸੀਰ ਗਰੁੱਪ ਆਫ ਇੰਡਸਟਰੀਜ਼, ਕੈਫ਼ੇ ਵੈੱਲ ਬਿੰਗ, ਸਤਲੁਜ ਸਕੂਲ, ਨਿਰਵਾਣਾ ਗਰੁੱਪ, ਏਰਨ ਹੋਮਜ਼, ਇਰੇਨਿੱਕ ਇੰਟਰਨੈਸ਼ਨਲ ਐਜੂਕੇਸ਼ਨ ਸਰਵਿਸ ਪ੍ਰਾਈਵੇਟ ਲਿਮਟਿਡ, ਦਾਸ ਐਸੋਸੀਏਟ, ਦੀਵਾਨ ਬਿਲਡਰਜ਼ ਐੱਲਐੱਲਪੀ-ਮਜੈਸਟਿਕ ਰਾਈਸ, ਦਿਕਸ਼ਾਂਤ ਸਕੂਲ, ਫੋਰਟਿਸ ਹਸਪਤਾਲ ਮੁਹਾਲੀ ਦੇ ਡਾ. ਅਸ਼ੋਕ ਕੁਮਾਰ ਗੁਪਤਾ, ਦ੍ਰਿਸ਼ਟੀ ਆਈ ਹਸਪਤਾਲ, ਨੈਕਸਸ ਏਲਾਂਤੇ ਮਾਲ, ਏਵਰ ਮਾਰਕ, ਕੈਪਸਨਸ, ਕੇਬੀਡੀ ਗਰੁੱਪ, ਅਰੋਗਿਆ ਧਾਮ, ਕੇਕੇਜੇ ਗਰੁੱਪ, ਮਰਲੀਓਨਨ ਗਰੁੱਪ, ਮਨੋਹਰ ਇਨਫਰਾ, ਸੰਤ ਰਾਮ ਐਂਡ ਸਨਜ਼, ਮੋਤੀਆਜ਼, ਪਾਰਸ ਹਸਪਤਾਲ, ਪੀਸੀਐੱਲ ਹੋਮਜ਼, ਪਰਫੈੱਕਟ ਡਾਈਮੰਡ, ਫੋਨਿਕਸ ਫਰਨੀਚਰ, ਪੀਐੱਲਪੀਬੀ ਗਰੁੱਪ, ਰਾਈਸੋਨਿਕ, ਟਰੈੱਸ ਲੌਂਜ਼, ਵੀਸੀਐੱਸ ਪ੍ਰਮੋਟਰਸ ਐਂਡ ਡਿਵੈਲਪਰ, ਅਸ਼ੋਕਾ ਟੈਕਸਟਾਈਲਸ, ਫੋਰਟਿਸ ਹਸਪਤਾਲ ਮੁਹਾਲੀ ਦੇ ਡਾ. ਸਵਪਨਾ ਮਿਸ਼ਰਾ ਅਤੇ ਆਈਈਈ ਲਿਫ਼ਟ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੂਫ਼ੀ ਬੈਂਡ ਤੇ ਤਨੂਰਾ ਡਾਂਸ ਦੀ ਪੇਸ਼ਕਾਰੀ ਕੀਤੀ ਗਈ।