ਦਿੱਲੀ ਮੈਟਰੋ ਵੱਲੋਂ ਬਲੂ ਡਾਰਟ ਨਾਲ ਸਮਝੌਤਾ
04:43 AM Mar 18, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਮਾਰਚ
ਦਿੱਲੀ ਮੈਟਰੋ ਵੱਲੋਂ ਬਲੂ ਡਾਰਟ ਨਾਲ ਸਮੇਂ ਸਿਰ ਭੇਜੇ ਜਾਣ ਵਾਲੇ ਸਾਮਾਨ ਦੀ ਤੇਜ਼ ਅਤੇ ਵਧੇਰੇ ਭਰੋਸੇਮੰਦ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸਮਝੌਤਾ ਸਹੀਬੱਧ ਕੀਤਾ ਗਿਆ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਸ਼ਹਿਰੀ ਲੌਜਿਸਟਿਕ ਸੇਵਾ ਕਰਨ ਲਈ ਬਲੂ ਡਾਰਟ ਦੇ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ‘ਤੇ ਹਸਤਾਖਰ ਕੀਤੇ ਹਨ। ਮੈਟਰੋ ਦੇ ਇੱਕ ਬਿਆਨ ਦੇ ਅਨੁਸਾਰ ਪੂਰੇ ਦੱਖਣੀ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਆਪਣੀ ਕਿਸਮ ਦੀ ਪਹਿਲੀ ਵਾਤਾਵਰਣ ਸੰਭਾਲ ਅਤੇ ਵਧੇਰੇ ਟਿਕਾਊ ਲੌਜਿਸਟਿਕ ਸੇਵਾ ਸ਼ੁਰੂ ਕੀਤੀ ਜਾਵੇਗੀ। ਇਹ ਕਦਮ ਸੜਕੀ ਆਵਾਜਾਈ ’ਤੇ ਨਿਰਭਰਤਾ ਨੂੰ ਘਟਾਏਗਾ, ਇਸ ਤਰ੍ਹਾਂ ਭੀੜ-ਭੜੱਕੇ ਨੂੰ ਘੱਟ ਕਰੇਗਾਾ। ਡੀਐੱਮਆਰਸੀ ਨੇ ਕਿਹਾ ਕਿ ਇਸ ਪਹਿਲਕਦਮੀ ਤਹਿਤ, ਡੀਐੱਮਆਰਸੀ ਦਿੱਲੀ-ਐੱਨਸੀਆਰ ਵਿੱਚ ਟਿਕਾਊ ਸ਼ਹਿਰੀ ਮਾਲ ਢੁਆਈ ਨੈੱਟਵਰਕ ਸਥਾਪਤ ਕਰਨ ਲਈ ਆਪਣੇ ਸਟੇਸ਼ਨਾਂ ਅਤੇ ਟਰੈਕਾਂ ਦਾ ਲਾਭ ਉਠਾ ਰਿਹਾ ਹੈ।
Advertisement
Advertisement