ਦਰਬਾਰ ਸਾਹਿਬ ਦੀ ਹੰਸਲੀ ਦਾ ਢੱਕਣ ਚੋਰੀ
05:45 AM May 10, 2025 IST
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 9 ਮਈ
ਬੀਤੀ ਰਾਤ ਇੱਕ ਘੰਟੇ ਦੇ ਬਲੈਕ ਆਊਟ ਦੌਰਾਨ ਚੋਰ ਸਥਾਨਕ ਕੋਟਕਪੂਰਾ ਰੋਡ 'ਤੇ ਵਾਟਰ ਵਰਕਸ ਦੇ ਸਾਹਮਣੇ ਬੱਬੀ ਸੰਧੂ ਦੀ ਵਰਕਸ਼ਾਪ ਦੇ ਬਾਹਰ ਬਣੀ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ਹੰਸਲੀ ਦਾ ਢੱਕਣ ਚੋਰੀ ਕਰਕੇ ਲੈ ਗਏ। ਇਸ ਹੰਸਲੀ ਰਾਹੀਂ ਦਰਬਾਰ ਸਾਹਿਬ ਨੂੰ ਪਾਣੀ ਜਾਂਦਾ ਹੈ। ਤਿੰਨ ਫੁੱਟ ਲੰਬਾ ਅਤੇ ਤਿੰਨ ਫੁੱਟ ਚੌੜਾ ਹੰਸਲੀ ਦਾ ਢੱਕਣ ਜੋ ਭਾਰੀ ਵਜ਼ਨ ਦਾ ਸੀ ਚੋਰ ਚੋਰੀ ਕਰਕੇ ਲੈ ਗਏ, ਜਿਸ ਕਰਕੇ ਹੁਣ ਉੱਥੇ ਦੁਰਘਟਨਾ ਦਾ ਖਤਰਾ ਬਣਿਆ ਹੋਇਆ ਹੈ। ਦੁਕਾਨਦਾਰਾਂ ਬੱਬੀ ਸੰਧੂ, ਤਿਲਕ ਰਾਜ, ਸੰਨੀ ਧੀਂਗੜਾ ਨੇ ਮੰਗ ਕੀਤੀ ਹੈ ਕਿ ਇਸਦਾ ਤੁਰੰਤ ਪ੍ਰਬੰਧ ਕੀਤਾ ਜਾਵੇ ਕਿਉਂਕਿ ਇਹ 14-15 ਫੁੱਟ ਡੂੰਘਾ ਹੈ ਤੇ ਰਾਤ ਬਰਾਤੇ ਕੋਈ ਜਾਨਵਰ ਜਾਂ ਵਿਅਕਤੀ ਇਹਦੇ ਵਿੱਚ ਡਿੱਗ ਸਕਦਾ ਹੈ।
Advertisement
Advertisement