ਥਾਣਾ ਇੰਚਾਰਜ ਵੱਲੋਂ ਬੀਟ ਮੁਲਾਜ਼ਮਾਂ ਨਾਲ ਮੀਟਿੰਗ
04:49 AM Mar 05, 2025 IST
ਪੱਤਰ ਪ੍ਰੇਰਕ
ਰਤੀਆ, 4 ਮਾਰਚ
ਸਦਰ ਥਾਣਾ ਦੇ ਇੰਚਾਰਜ ਰਾਜਵੀਰ ਸਿੰਘ ਨੇ ਸਾਰੇ ਚੌਕੀ ਇੰਚਾਰਜਾਂ ਅਤੇ ਬੀਟ ਅਧਿਕਾਰੀਆਂ ਨਾਲ ਅਪਰਾਧ ਅਤੇ ਕਾਨੂੰਨ ਵਿਵਸਥਾ ਦੀ ਸਮੀਖਿਆ ਨੂੰ ਲੈ ਕੇ ਮੀਟਿੰਗ ਕੀਤੀ। ਇਸ ਦੌਰਾਨ ਸਦਰ ਥਾਣੇ ਵਿੱਚ ਹੋਏ ਅਪਰਾਧਾਂ ਬਾਰੇ ਅਤੇ ਕਾਨੂੰਨ ਵਿਵਸਥਾ ਨੂੰ ਵਧੀਆ ਬਣਾਉਣ ਲਈ ਵਿਚਾਰਾਂ ਹੋਈਆਂ। ਉਨ੍ਹਾਂ ਕਿਹਾ ਕਿ ਨਸ਼ੇ ਦੀ ਵਿਕਰੀ ਕਰਨ ਵਾਲਿਆਂ ਖ਼ਿਲਾਫ਼ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਥਾਣਾ ਅਤੇ ਚੌਕੀ ਵਿਚ ਪ੍ਰਾਪਤ ਸ਼ਿਕਾਇਤਾਂ ਦਾ ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਪਹਿਲ ਦੇ ਆਧਾਰ ’ਤੇ ਨਿਬੇੜਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਪਣੇ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਗਸ਼ਤ ਕੀਤਾ ਜਾਵੇ। ਪੈਂਡਿੰਗ ਕੇਸਾਂ ਅਤੇ ਕੇਸ ਪ੍ਰਾਪਰਟੀ ਦਾ ਜਲਦੀ ਨਿਪਟਾਰਾ ਕਰਵਾਇਆ ਜਾਵੇ। ਇਸ ਮੌਕੇ ਰਾਧਾ ਕ੍ਰਿਸ਼ਨ, ਹੰਸ ਰਾਜ, ਸਤੀਸ਼ ਕੁਮਾਰ, ਸੁਰਿੰਦਰ ਕੰਬੋਜ, ਪ੍ਰਦੀਪ ਕੁਮਾਰ, ਪ੍ਰਿਯੰਕਾ, ਰੇਖਾ ਰਾਣੀ, ਸੁਮਨ ਰਾਣੀ, ਨਿਰਮਲ ਸਿੰਘ, ਸੰਦੀਪ ਕੁਮਾਰ ਜੈਨ ਹਾਜ਼ਰ ਸਨ।
Advertisement
Advertisement