ਤਿੰਨ ਮਹੀਨੇ ਪਹਿਲਾਂ ਹੋਈ ਮੌਤ ਮਾਮਲੇ ’ਚ ਦੋ ਖ਼ਿਲਾਫ਼ ਕੇਸ
06:55 AM Apr 23, 2025 IST
ਪੱਤਰ ਪ੍ਰੇਰਕ
Advertisement
ਲਹਿਰਾਗਾਗਾ, 22 ਅਪਰੈਲ
ਪੁਲੀਸ ਨੇ ਤਿੰਨ ਮਹੀਨੇ ਪਹਿਲਾਂ ਪੁਰਾਣੇ ਕੇਸ ’ਚ ਐੱਸਐਸਪੀ ਸੰਗਰੂਰ ਦੀ ਹਦਾਇਤ ’ਤੇ ਮ੍ਰਿਤਕ ਅਮਨਦੀਪ ਸਿੰਘ (20) ਦੀ ਮਾਤਾ ਪਰਮਜੀਤ ਕੌਰ ਪਤਨੀ ਨੈਬ ਸਿੰਘ ਵਾਸੀ ਬਖੋਰਾ ਕਲਾਂ ਦੇ ਬਿਆਨ ’ਤੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਨੇ ਸ਼ਿਕਾਇਤ ਕੀਤੀ ਹੈ ਕਿ ਉਸਦੇ ਪੁੱਤਰ ਅਮਨਦੀਪ ਸਿੰਘ ਨੂੰ ਗੰਭੀਰ ਜ਼ਖ਼ਮੀ ਕਰਨ ਲਈ ਜਸ਼ਨਦੀਪ ਸਿੰਘ ਪੁੱਤਰ ਜਸਵੰਤ ਸਿੰਘ, ਰਣਬੀਰ ਪੁਰੀ ਪੁੱਤਰ ਰਤਨਪੁਰੀ ਉਰਫ ਲ਼ੀਲਾ ਵਾਸੀ ਬਖੋਰਾ ਕਲਾਂ ਜ਼ਿੰਮੇਵਾਰ ਹਨ। ਪੀੜਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਗਰਾਊਂਡ ਵਿੱਚ ਪਾਈਪਾਂ ’ਤੇ ਝੂਟੇ ਲੈ ਰਿਹਾ ਸੀ ਤਾਂ ਉਕਤ ਵਿਅਕਤੀਆ ਨੇ ਅਮਨਦੀਪ ਸਿੰਘ ਨੂੰ ਝੂਟੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਕਰਕੇ ਅਮਨਦੀਪ ਸਿੰਘ ਦੀ ਰੀਡ ਦੀ ਹੱਢੀ ’ਤੇ ਸੱਟ ਲੱਗੀ ਸੀ ਜਿਸ ਦੀ ਇਲਾਜ ਦੌਰਾਨ 29-12-2024 ਨੂੰ ਮੌਤ ਹੋ ਗਈ। ਪੁਲੀਸ ਇੰਸਪੈਕਟਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।
Advertisement
Advertisement