ਤਰੁਣ ਭੰਡਾਰੀ ਵੱਲੋਂ ਪਿੰਗਲਾ ਆਸ਼ਰਮ ਦਾ ਦੌਰਾ
05:49 AM Apr 21, 2025 IST
ਸਮਾਣਾ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਿਆਸੀ ਸਕੱਤਰ ਤਰੁਣ ਭੰਡਾਰੀ ਨੇ ਸਥਾਨਕ ਡਾ. ਹਰੀ ਚੰਦ ਪਿੰਗਲਾ ਆਸ਼ਰਮ ਦਾ ਦੌਰਾ ਕੀਤਾ। ਇਸ ਦੌਰਾਨ ਆਸ਼ਰਮ ਕਮੇਟੀ ਦੇ ਅਹੁਦੇਦਾਰਾਂ ਇੰਦਰਜੀਤ, ਡਾ. ਸ਼ਾਮ ਲਾਲ, ਸੁਰਜਭਾਨ, ਹਰੀਸ਼ ਕੁਮਾਰ ਅਤੇ ਸੰਜੇ ਮੰਤਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਕੱਤਰ ਤਰੁਣ ਭੰਡਾਰੀ ਨੇ ਪਿੰਗਲਾ ਆਸ਼ਰਮ ਦਾ ਦੌਰਾ ਕਰਕੇ 300 ਦੇ ਕਰੀਬ ਬੇਸਹਾਰਾ ਲੋਕਾਂ ਨੂੰ ਫੱਲ ਵੰਡੇ ਅਤੇ 6 ਏਸੀ ਦਾਨ ਕਰਨ ਦਾ ਐਲਾਨ ਕੀਤਾ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਮਾਨਵਤਾ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ। ਇਸ ਮੌਕੇ ਬਲਦੇਵ ਵਰਮਾ, ਗੁਰਜੀਤ ਸਿੰਘ ਬਰਾੜ, ਰਣਬੀਰ ਸਿੰਘ ਘੁੰਮਣ, ਸੁਖਦੇਵ ਸਿੰਘ ਕੋਟਲੀ ਤੇ ਗੌਰਵ ਸੰਧੂ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement