ਝੋਨੇ ਦੀਆਂ ਕਿਸਮਾਂ ਬਾਰੇ ਜਾਗਰੂਕਤਾ ਕੈਂਪ
05:34 AM May 05, 2025 IST
ਦੇਵੀਗੜ੍ਹ: ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵਲੋਂ ਬਲਾਕ ਭੁਨਰਹੇੜੀ ਦੇ ਪਿੰਡਾਂ ਬਹਾਦਰਪੁਰ ਫਕੀਰਾਂ, ਮਿਹੋਣ ਅਤੇ ਦੂਧਨਸਾਧਾਂ ਦੇ ਕਿਸਾਨਾਂ ਲਈ ਜਾਗਰੁੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਝੋਨੇ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਸਿਖਲਾਈ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਝੋਨੇ ਦੀਆਂ ਘੱਟ ਅਤੇ ਦਰਮਿਆਨੇ ਸਮੇਂ ਦੀਆਂ ਕਿਸਮਾਂ ਧਰਤੀ ਹੇਠਲੇ ਪਾਣੀ ਦੀ ਬੱਚਤ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀਆਂ ਹੋਰ ਪ੍ਰਮਾਣਿਤ ਕਿਸਮਾਂ ਪੀਆਰ 132 (ਨਵੀਂ ਕਿਸਮ), ਪੀਆਰ 130, ਪੀਆਰ 128 ਅਤੇ ਪੀਆਰ 114 ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਇਨ੍ਹਾਂ ਕਿਸਮਾਂ ਦੇ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵਿੱਚ ਸਥਾਪਤ ਬੀਜਾਂ ਦੀ ਦੁਕਾਨ ਤੋਂ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੌਕੇ ਕਿਸਾਨ ਬੂਟਾ ਸਿੰਘ ਥਿੰਦ, ਲਾਡੀ ਮਹਿਰਾ, ਬਲਜੋਧ ਸਿੰਘ ਤੇ ਹਰਜਿੰਦਰ ਗਿਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement