ਅਨਾਜ ਮੰਡੀ ਵਿੱਚ ਜਾਗਰਣ ਕਰਵਾਇਆ
05:33 AM May 05, 2025 IST
ਦੇਵੀਗੜ੍ਹ: ਸ੍ਰੀ ਸ਼ਿਆਮ ਦੀਵਾਨੇ ਮੰਡਲ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅਨਾਜ ਮੰਡੀ ਦੇਵੀਗੜ੍ਹ ਵਿੱਚ ਤੀਸਰਾ ਵਿਸ਼ਾਲ ਖਾਟੂ ਸ਼ਿਆਮ ਜਾਗਰਣ ਅਤੇ ਭੰਡਾਰਾ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀਆਰਟੀਸੀ, ਬਾਬਾ ਰਾਮ ਦੱਤ ਗਿਰੀ ਜੀ ਮਾਰਕੰਡਾ ਵਾਲੇ ਤੇ ਨਗਰ ਪੰਚਾਇਤ ਦੀ ਪ੍ਰਧਾਨ ਸ਼ਿਵੰਦਰ ਕੌਰ ਧੰਜੂ ਪਹੁੰਚੇ। ਬਾਬਾ ਪ੍ਰੇਮ ਗਿਰੀ ਘੜਾਮ ਵਾਲੀਆਂ ਪੂਜਾ ਅਰਚਨਾ ਕਰਕੇ ਜਾਗਰਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪ੍ਰਸਿੱਧ ਭਜਨ ਸਮਰਾਟ ਕਨੱਈਆ ਮਿੱਤਲ ਚੰਡੀਗੜ੍ਹ, ਜਤਿਨ ਜਿੰਦਲ ਪਿਹੋਵਾ ਤੇ ਸਤਬੀਰ ਧਾਲੀਵਾਲ ਵੱਲੋਂ ਭਜਨ ਗਾਏ ਗਏ। ਇਸ ਮੌਕੇ ਵੇਦ ਪ੍ਰਕਾਸ਼ ਗਰਗ, ਭੁਪਿੰਦਰ ਸਿੰਘ ਮੀਰਾਂਪੁਰ, ਬਿਕਰਮ ਸਿੰਘ ਫਰੀਦਪੁਰ, ਅਮਿਤ ਕੁਮਾਰ ਤੇ ਪ੍ਰਭਦੀਪ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement