ਮਨੁੱਖੀ ਅਧਿਕਾਰ ਕੌਂਸਲ ਵੱਲੋਂ ਕਿਰਪਾਲ ਮੋਹੀ ਦਾ ਸਨਮਾਨ
05:34 AM May 05, 2025 IST
ਰਾਜਪੁਰਾ: ਆਲ ਇੰਡੀਆ ਮਨੁੱਖੀ ਅਧਿਕਾਰ ਕੌਂਸਲ ਰਾਜਪੁਰਾ ਵੱਲੋਂ ਕੌਂਸਲ ਦੇ ਕੌਮੀ ਪ੍ਰਧਾਨ ਆਸ਼ਾ ਸਿੰਘ ਆਜ਼ਾਦ ਅਤੇ ਮਹਿਲਾ ਵਿੰਗ ਪ੍ਰਧਾਨ ਪਵਨਜੀਤ ਕੌਰ ਦੀ ਅਗਵਾਈ ਹੇਠ ਮੁੱਖ ਥਾਣਾ ਅਫ਼ਸਰ ਥਾਣਾ ਸਿਟੀ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਆਸ਼ਾ ਸਿੰਘ ਆਜ਼ਾਦ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਲਗਪਗ ਰਾਜਪੁਰਾ ਪੁਲੀਸ ਨੂੰ ਇਕ 10 ਸਾਲ ਦਾ ਲਾਪਤਾ ਹੋਇਆ ਬੱਚਾ ਮਿਲਿਆ ਸੀ ਜਿਸ ਨੂੰ ਕਿਰਪਾਲ ਸਿੰਘ ਮੋਹੀ ਨੇ ਤਫ਼ਤੀਸ਼ ਕਰਕੇ ਉਸ ਦੇ ਮਾਤਾ ਪਿਤਾ ਨੂੰ ਸੌਂਪਿਆ। ਇਸ ਲਈ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਐੱਨਆਰਆਈ ਵਿੰਗ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਨੌਰ, ਹਰਜਿੰਦਰ ਸਿੰਘ ਝੰਡੀ ਪ੍ਰਧਾਨ ਜ਼ਿਲ੍ਹਾ ਪਟਿਆਲਾ ਤੇ ਭੁਪਿੰਦਰ ਸਿੰਘ ਸਨੌਰ ਪ੍ਰਧਾਨ ਯੂਥ ਜ਼ਿਲ੍ਹਾ ਪਟਿਆਲਾ ਆਦਿ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement