‘ਡਾਕਟਰ ਆਪਕੇ ਦੁਆਰ’ ਸਕੀਮ ਤਹਿਤ ਪਟਿਆਲਾ ਨੂੰ ਮਿਲੀ ਯੂਨਿਟ ਵੈਨ
04:55 AM Jan 31, 2025 IST
ਖੇਤਰੀ ਪ੍ਰਤੀਨਿਧ
ਪਟਿਆਲਾ, 30 ਜਨਵਰੀ
ਪੰਜਾਬ ਰੈੱਡ ਕਰਾਸ ਸੁਸਾਇਟੀ ਵੱਲੋਂ ਆਰੰਭੀ ਨਿਵੇਕਲੀ ਪਹਿਲਕਦਮੀ ‘ਡਾਕਟਰ ਆਪਕੇ ਦੁਆਰ’ ਤਹਿਤ ਪਟਿਆਲਾ ਜ਼ਿਲ੍ਹੇ ਨੂੰ ਪਾਇਲਟ ਪ੍ਰਾਜੈਕਟ ਵਜੋਂ ਮੋਬਾਈਲ ਮੈਡੀਕਲ ਯੂਨਿਟ ਵੈਨ ਮਿਲੀ ਹੈ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇਸ ਅਤਿ-ਆਧੁਨਿਕ ਵੈਨ ਦੀਆਂ ਚਾਬੀਆਂ ਅੱਜ ਜ਼ਿਲ੍ਹਾ ਰੈੱਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਨੂੰ ਸੌਂਪੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੋਬਾਈਲ ਵੈਨਾਂ ਨੂੰ ਸਰਕਾਰੀ ਸਕੂਲਾਂ ਨਾਲ ਵੀ ਜੋੜਿਆ ਜਾਵੇਗਾ। ਇਹ ਸੇਵਾ ਸਮਾਜ ਦੇ ਪਛੜੇ ਵਰਗਾਂ, ਖਾਸ ਕਰਕੇ ਗਰਭਵਤੀ ਔਰਤਾਂ ਲਈ ਬਹੁਤ ਲਾਭਦਾਇਕ ਹੋਵੇਗੀ, ਜੋ ਗਰਭ ਅਵਸਥਾ ਦੌਰਾਨ ਕਈ ਤਰ੍ਹਾਂ ਦੀਆਂ ਕਮੀਆਂ ਤੋਂ ਪੀੜਤ ਹਨ ਅਤੇ ਸਿਹਤ ਕੇਂਦਰਾਂ ਵਿੱਚ ਜਾਣ ਤੋਂ ਅਸਮਰੱਥ ਹਨ। ਇਹ ਵੈਨ ਪਿੰਡ-ਪਿੰਡ ਜਾ ਕੇ ਮੈਡੀਕਲ ਸਕਰੀਨਿੰਗ ਕਰੇਗੀ ਅਤੇ ਜੋ ਡਾਟਾ ਮਿਲੇਗਾ ਉਸ ਰਾਹੀਂ ਮੈਡੀਕਲ ਸਹਾਇਤਾ ਲੋਕਾਂ ਦੇ ਘਰਾਂ ਨੇੜੇ ਹੀ ਦਿੱਤੀ ਜਾਵੇਗੀ।
Advertisement
Advertisement