ਸਨੌਰ: 16 ਪੰਚਾਇਤਾਂ ਦੀ ਚੋਣ ਲਈ ਵੋਟਿੰਗ 30 ਨੂੰ
05:55 AM Mar 14, 2025 IST
ਖੇਤਰੀ ਪ੍ਰਤੀਨਿਧ
ਸਨੌਰ (ਪਟਿਆਲਾ), 13 ਮਾਰਚ
ਪਟਿਆਲਾ ਜ਼ਿਲ੍ਹੇ ਦੇ ਬਲਾਕ ਸਨੌਰ ਦੀਆਂ 16 ਗ੍ਰਾਮ ਪੰਚਾਇਤਾਂ ਦੀ ਚੋਣ 30 ਮਾਰਚ ਨੂੰ ਹੋਵੇਗੀ। ਇਸ ਸਬੰਧੀ ਨਾਮਜ਼ਦਗੀ ਕਾਗਜ਼ 17 ਮਾਰਚ ਤੋਂ ਭਰੇ ਜਾਣਗੇ। ਇਨ੍ਹਾਂ ਪੰਚਾਇਤਾਂ ’ਚ ਬੀੜ ਬਹਾਦਰਗੜ੍ਹ, ਫਾਰਮ ਬਹਾਦਰਗੜ੍ਹ, ਪੀਰ ਕਲੋਨੀ, ਹੀਰਾ ਕਲੋਨੀ, ਗੁਰੂ ਨਾਨਕ ਨਗਰ ਅਤੇ ਹਰਗੋਬਿੰਦ ਕਲੋਨੀ ਸਮੇਤ ਭੱਠਲਾਂ, ਡੀਲਵਾਲ, ਮਾਜਰੀ, ਵਿਦਿਆ ਨਗਰ, ਕਰਹੇੜੀ, ਮਹਿਮਦਰਪੁਰ ਜੱਟਾਂ, ਨਵਾਂ ਮਹਿਮਦਪੁਰ ਜੱਟਾਂ, ਸ਼ਮਸ਼ਪੁਰ ਅਤੇ ਸ਼ੇਖਪੁਰ ਕੰਬੋਆਂ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਕਸਬਾ ਬਹਾਦਰਗੜ੍ਹ ਨੂੰ ਨਗਰ ਪੰਚਾਇਤ ਬਣਾਉਣ ਦੀ ਤਜਵੀਜ਼ ਹੈ ਜਿਸ ਦੇ ਅਧੀਨ ਬਹਾਦਰਗੜ੍ਹ ਸਮੇਤ ਇਸ ਦੇ ਆਲੇ ਦੁਆਲੇ ਦੀਆਂ 16 ਪੰਚਾਇਤਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਕਰਕੇ ਹੀ ਇਸ ਖੇਤਰ ਦੀਆਂ ਬਹੁਤੀਆਂ ਪੰਚਾਇਤਾਂ ਵੱਲੋਂ ਪੰਚਇਤੀ ਚੋਣਾਂ ’ਚ ਹਿੱਸਾ ਨਹੀਂ ਸੀ ਲਿਆ ਗਿਆ।
Advertisement
Advertisement