ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਦੀ ਸੰਗੀਤ ਪਰੰਪਰਾ ਬਾਰੇ ਕੌਮੀ ਕਾਨਫਰੰਸ ਸਮਾਪਤ

05:57 AM Mar 14, 2025 IST
featuredImage featuredImage
ਕਾਨਫਰੰਸ ਦੇ ਆਖਰੀ ਦਿਨ ਸੰਬੋਧਨ ਕਰਦਾ ਹੋਇਆ ਬੁਲਾਰਾ।

ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਮਾਰਚ
ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਈ ਗਈ ਪੰਜਾਬ ਦੀ ਸੰਗੀਤ ਪਰੰਪਰਾ ਤਿੰਨ ਰੋਜ਼ਾ ਕੌਮਾਂਤਰੀ ਕਾਨਫ਼ਰੰਸ ਸਫਲਤਾਪੂਰਵਕ ਸੰਪੰਨ ਹੋ ਗਈ। ਵਿਦਾਇਗੀ ਸੈਸ਼ਨ ਦੌਰਾਨ ਉੱਘੀ ਗਾਇਕਾ ਡੌਲੀ ਗੁਲੇਰੀਆ ਨੇ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਆਕਾਸ਼ਵਾਣੀ ਦੀ ਸਾਰਥਕ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਕਾਸ਼ਵਾਣੀ ਕੇਂਦਰਾਂ ’ਚ ਕਾਰਜਸ਼ੀਲ ਕਾਮਿਆਂ ਦੀ ਘੱਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਅਕਾਸ਼ਬਾਣੀ ’ਤੇ ਆਪਣੇ ਨਿੱਜੀ ਅਨੁਭਵ ਦੇ ਹਵਾਲੇ ਨਾਲੇ ਯਾਦਾਂ ਸਾਂਝੀਆਂ ਕੀਤੀਆਂ। ਵਿਦਾਇਗੀ ਸੈਸ਼ਨ ’ਚ ਉਚੇਚੇ ਤੌਰ ’ਤੇ ਆਨਲਾਈਨ ਜੁੜੇ ਵਿਸ਼ਵ ਵਿਖਿਆਤ ਗਾਇਕ ਹੰਸ ਰਾਜ ਹੰਸ ਨੇ ਸੰਗੀਤ ਦੀ ਮਹਿਮਾ ਅਤੇ ਇਸ ਦੀ ਜ਼ਰੂਰਤ ਬਾਰੇ ਖੂਬਸੂਰਤ ਅਲਫਾਜ਼ ਸਾਂਝੇ ਕੀਤੇ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਇਸ ਕਾਨਫ਼ਰੰਸ ਲਈ ਵਿਸ਼ੇਸ਼ ਵਧਾਈ ਦਿੱਤੀ। ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਪ੍ਰਮੁੱਖ ਪਰਮਜੀਤ ਸਿੰਘ ਨੇ ਵਿਦਾਇਗੀ ਭਾਸ਼ਣ ਦਿੱਤਾ ਅਤੇ ਮਹੱਤਵਪੂਰਨ ਤੱਥ ਪੇਸ਼ ਕੀਤੇ। ਉਨ੍ਹਾਂ ਪੰਜਾਬ ਦੇ ਵਿਰਾਸਤੀ ਸੰਗੀਤ ਨੂੰ ਸੰਭਾਲਣ ਵਿਚ ਆਕਾਸ਼ਵਾਣੀ ਦੀ ਭੂਮਿਕਾ ਦੇ ਹਵਾਲੇ ਨਾਲ ਆਪਣੀ ਗੱਲ ਰੱਖੀ। ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮਨ ਸਵਰਨਜੀਤ ਸਿੰਘ ਸਵੀ ਅਤੇ ਮੈਂਬਰ ਅਮਰਜੀਤ ਗਰੇਵਾਲ ਨੇ ਪੰਜਾਬ ਦੀ ਨਵ ਸਿਰਜਣਾ ਸਬੰਧੀ ਇੱਕ ਸਾਰਥਕ ਕਦਮ ਦੱਸਿਆ। ਸ਼੍ਰੋੋਮਣੀ ਸਾਹਿਤਕਾਰ ਨਿੰਦਰ ਘੁਗਿਆਣਵੀ ਨੇ ਪੰਜਾਬੀ ਗਾਇਕਾਂ ਨਾਲ ਜੁੜੇ ਕਈ ਕਿੱਸੇ ਸਾਂਝੇ ਕੀਤੇ। ਕਾਨਫ਼ਰੰਸ ਦੇ ਕੋਆਰਡੀਨੇਟਰ ਡਾ. ਨਿਵੇਦਿਤਾ ਸਿੰਘ ਨੇ ਸਾਂਝੇ ਮਤੇ ਦੇ ਰੂਪ ਵਿਚ ਵਿਚਾਰ ਪੇਸ਼ ਕੀਤੇ। ਕਨਵੀਨਰ ਅਤੇ ਮੁਖੀ ਸੰਗੀਤ ਵਿਭਾਗ ਡਾ. ਅਲੰਕਾਰ ਸਿੰਘ ਨੇ ਧੰਨਵਾਦੀ ਮਤਾ ਤੇ ਡਾ. ਜਯੋਤੀ ਸ਼ਰਮਾ ਨੇ ਕਾਨਫ਼ਰੰਸ ਰਿਪੋਰਟ ਪੇਸ਼ ਕੀਤੀ। ਪੰਜਾਬ ਦੀ ਨਵ ਸਿਰਜਣਾ ਦੇ ਮਹਾਉਤਸਵ ਅਧੀਨ ਕਰਵਾਈ ਗਈ ਇਸ ਕਾਨਫ਼ਰੰਸ ਦੇ ਸੱਤ ਅਕਾਦਿਮਕ ਸੈਸ਼ਨਾਂ ਵਿਚ ਪੰਜਾਹ ਵਿਸ਼ੇਸ਼ ਵਿਖਿਆਨਕਾਰਾਂ ਅਤੇ ਮਹਿਮਾਨਾਂ ਨੇ ਸ਼ਿਰਕਤ ਕੀਤੀ ਤੇ ਕਈ ਪੇਪਰ ਪੇਸ਼ ਕੀਤੇ ਗਏ। ਆਖ਼ਰੀ ਦਿਨ ਪੰਜਾਬੀ ਗਾਇਕੀ ’ਚ ਨਵੇਂ ਰੁਝਾਨਾਂ ਦੀ ਗੱਲ ਕਰਦਿਆਂ ਸਾਹਿਤਕ ਗਾਇਕੀ ਅਤੇ ਪ੍ਰਗਤੀਸ਼ੀਲ ਗਾਇਕੀ ਬਾਰੇ ਭਰਵੀਂ ਚਰਚਾ ਹੋਈ। ਪ੍ਰਗਤੀਸ਼ੀਲ ਗਾਇਕ ਅਤੇ ਲੇਖਕ ਜਗਰਾਜ ਧੌਲਾ ਨੇ ਇਸ ਨੂੰ ਇੱਕ ਵੱਖਰੀ ਸ਼ੈਲੀ ਵਜੋਂ ਸਥਾਪਿਤ ਕਰਨ ’ਤੇ ਬਲ ਦਿੱਤਾ। ਪਾਕਿਸਤਾਨ ਤੋਂ ਜੁੜੇ ਮਸੂਦ ਮੱਲ੍ਹੀ ਨੇ ਰੇਡੀਓ ਲਾਹੌਰ ਦੇ ਹਵਾਲੇ ਨਾਲ ਸੂਫ਼ੀ ਗਾਇਕੀ ਦੇ ਪਸਾਰ ਬਾਰੇ ਵੇਰਵਾ ਦਿੱਤਾ ਅਤੇ ਖੁਸ਼ੀ ਪ੍ਰਗਟਾਈ ਕਿ ਦੋਵੇਂ ਪੰਜਾਬ ਵਿਚ ਸੰਗੀਤ ਦੇ ਹਵਾਲੇ ਨਾਲ ਅਜਿਹਾ ਸੰਵਾਦ ਬੜਾ ਮਹੱਤਵਪੂਰਨ ਹੈ। ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਡਾ. ਸੁਰਜੀਤ ਸਿੰਘ ਭੱਟੀ ਨੇ ਅਜਿਹੀ ਭਰਵੀਂ ਵਿਚਾਰ ਚਰਚਾ ਨੂੰ ਕਾਨਫ਼ਰੰਸ ਦੀ ਸਫਲਤਾ ਦੱਸਿਆ। ਫ਼ਿਲਮ ਸੰਗੀਤ ਲੇਖਕ ਭੀਮ ਰਾਜ ਗਰਗ ਨੇ ਫ਼ਿਲਮ ਜਗਤ ਵਿਚ ਬਹੁਤ ਪਹਿਲਾਂ ਤੋਂ ਹੀ ਪੰਜਾਬ ਦੇ ਪ੍ਰਭਾਵ ਬਾਰੇ ਵੇਰਵੇ ਸਾਂਝੇ ਕੀਤੇ। ਪੰਜਾਬੀ ਫ਼ਿਲਮ ਸੰਗੀਤ ਦੇ ਸਿਰੜੀ ਖੋਜਕਾਰ ਮਨਦੀਪ ਸਿੱਧੂ ਨੇ ਸ਼ੁਰੂਆਤੀ ਪੰਜਾਬੀ ਫ਼ਿਲਮਾਂ ਦੀ ਗੱਲ ਕੀਤੀ। ਕਾਨਫ਼ਰੰਸ ਵਿੱਚ ਡਾ. ਭੀਮ ਇੰਦਰ ਸਿੰਘ, ਪ੍ਰੋ. ਰਾਜਿੰਦਰ ਗਿੱਲ, ਪ੍ਰੋ. ਕਿਰਪਾਲ ਕਜ਼ਾਕ, ਪ੍ਰੀਤਮ ਰੁਪਾਲ, ਵਨੀਤਾ, ਡਾ. ਪਰਮਿੰਦਰਜੀਤ ਕੌਰ, ਡਾ. ਸਿੰਮੀ ਤੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Advertisement

Advertisement