ਡਰੱਗ ਮਾਫੀਆ ’ਤੇ ਕੋਈ ਰਹਿਮ ਨਹੀਂ: ਅਮਿਤ ਸ਼ਾਹ
05:02 AM Mar 17, 2025 IST
ਨਵੀਂ ਦਿੱਲੀ, 16 ਮਾਰਚਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਇੰਫਾਲ ਤੇ ਗੁਹਾਟੀ ਖੇਤਰਾਂ ’ਚੋਂ 88 ਕਰੋੜ ਰੁਪਏ ਕੀਮਤ ਦੀ ‘ਮੈਥਮਫੈਟਾਮਾਈਨ’ ਦੀਆਂ ਗੋਲੀਆਂ ਦੀ ਇਕ ਵੱਡੀ ਖੇਪ ਜ਼ਬਤ ਕਰ ਕੇ ਕੌਮਾਂਤਰੀ ਨਸ਼ਾ ਤਸਕਰੀ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ।
Advertisement
ਗ੍ਰਹਿ ਮੰਤਰੀ ਨੇ ਇਸ ਸਫ਼ਲਤਾ ਲਈ ਨਾਰਕੋਟਿਕ ਕੰਟਰੋਲ ਬਿਊਰੋ ਨੂੰ ਵਧਾਈ ਦਿੱਤੀ। ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਐੱਨਸੀਬੀ ਇੰਫਾਲ ਜ਼ੋਨ ਦੇ ਅਧਿਕਾਰੀਆਂ ਨੇ 13 ਮਾਰਚ ਨੂੰ ਇਕ ਮੁਹਿੰਮ ਚਲਾਈ ਸੀ। ਅਧਿਕਾਰਤ ਬਿਆਨ ਮੁਤਾਬਕ, ਐੱਨਸੀਬੀ ਟੀਮ ਨੇ ਲਿਲੌਂਗ ਖੇਤਰ ਨੇੜੇ ਇਕ ਟਰੱਕ ਨੂੰ ਰੋਕਿਆ ਅਤੇ ਵਾਹਨ ਦੇ ਪਿਛਲੇ ਹਿੱਸੇ ’ਚ ਇਕ ਟੂਲ ਬਾਕਸ ’ਚੋਂ 102.39 ਕਿੱਲੋ ਮੈਥਮਫੈਟਾਮਾਈਨ ਦੀਆਂ ਗੋਲੀਆਂ ਬਰਾਮਦ ਕੀਤੀਆਂ। ਟਰੱਕ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -ਪੀਟੀਆਈ
Advertisement
Advertisement