ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੌਲ ਟੈਕਸ: ਕੌਮੀ ਸੜਕਾਂ ਨੇ ਕਰਤੇ ਖੀਸੇ ਖਾਲੀ..!

04:06 AM Mar 21, 2025 IST
featuredImage featuredImage

ਚਰਨਜੀਤ ਭੁੱਲਰ
ਚੰਡੀਗੜ੍ਹ, 20 ਮਾਰਚ
ਪੰਜਾਬ ’ਚ ਕੌਮੀ ਸੜਕ ਮਾਰਗਾਂ ਦਾ ਟੌਲ ਟੈਕਸ ਲੋਕਾਂ ਦੇ ਖੀਸੇ ਖਾਲੀ ਕਰ ਰਿਹਾ ਹੈ। ਸੂਬੇ ਵਿੱਚ ਵਿਛ ਰਿਹਾ ਸੜਕੀ ਜਾਲ ਸਹੂਲਤ ਬਣਨ ਦੇ ਨਾਲ ਨਾਲ ਲੋਕਾਂ ’ਤੇ ਵਿੱਤੀ ਬੋਝ ਵੀ ਬਣ ਰਿਹਾ ਹੈ। ਬੀਤੇ ਪੰਜ ਵਰ੍ਹਿਆਂ ’ਚ ਪੰਜਾਬੀ 3945.66 ਕਰੋੜ ਰੁਪਏ ਦਾ ਟੌਲ ਟੈਕਸ ਤਾਰ ਚੁੱਕੇ ਹਨ। ਕਰੋਨਾ ਕਾਲ ਦੇ ਦੋ ਵਰ੍ਹਿਆਂ ਦੌਰਾਨ ਟੌਲ ਕਮਾਈ ਮੰਦੀ ਰਹੀ ਸੀ। ਪੰਜਾਬ ’ਚ ਇਕੱਲੇ ਕੌਮੀ ਸੜਕ ਮਾਰਗਾਂ ’ਤੇ ਹੀ ਇਸ ਵੇਲੇ 37 ਟੌਲ ਪਲਾਜ਼ਾ ਹਨ, ਜਿਨ੍ਹਾਂ ਦੀ ਰੋਜ਼ਾਨਾ ਦੀ ਔਸਤਨ ਕਮਾਈ 4.08 ਕਰੋੜ ਰੁਪਏ ਹੈ ਜਦੋਂ ਕਿ ਸਾਲ 2018-19 ਵਿਚ ਪ੍ਰਤੀ ਦਿਨ 1.71 ਕਰੋੜ ਰੁਪਏ ਪੰਜਾਬੀ ਟੌਲ ਤਾਰਦੇ ਸਨ।
ਕੇਂਦਰੀ ਸੜਕੀ ਆਵਾਜਾਈ ਦੇ ਤੱਥਾਂ ਅਨੁਸਾਰ ਸਾਲ 2023-24 ਵਿਚ ਪੰਜਾਬ ਦੇ ਲੋਕਾਂ ਨੇ ਕੌਮੀ ਮਾਰਗਾਂ ਦੀ ਸਹੂਲਤ ਬਦਲੇ 1491.93 ਕਰੋੜ ਰੁਪਏ ਤਾਰੇ ਹਨ ਜਦੋਂ ਕਿ ਸਾਲ 2022-23 ਵਿੱਚ 1188.17 ਕਰੋੜ ਰੁਪਏ ਲੋਕਾਂ ਦੀਆਂ ਜੇਬਾਂ ’ਚੋਂ ਨਿਕਲੇ ਸਨ। ਸਾਲ 2018-19 ਵਿੱਚ 625.73 ਕਰੋੜ ਰੁਪਏ ਟੌਲ ਤਾਰਿਆ ਗਿਆ। ਜਦੋਂ ਕਰੋਨਾ ਕਾਲ ਸੀ ਤਾਂ ਉਦੋਂ ਟੌਲ ਕਮਾਈ ’ਚ ਵੱਡੀ ਕਮੀ ਆਈ ਸੀ। ਸਾਲ 2020-21 ’ਚ ਸਿਰਫ਼ 282.14 ਕਰੋੜ ਦੀ ਆਮਦਨ ਰਹਿ ਗਈ ਸੀ ਅਤੇ ਸਾਲ 2021-22 ’ਚ ਇਹ ਕਮਾਈ 293.47 ਕਰੋੜ ਰੁਪਏ ਹੋਈ।

ਜਦੋਂ ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਵਕਤ ਕਿਸਾਨਾਂ ਨੇ ਟੌਲ ਪਲਾਜ਼ਾ ਮੁਕਤ ਕਰਾ ਦਿੱਤੇ ਸਨ ਜਿਸ ਕਾਰਨ ਦੋ ਵਰ੍ਹਿਆਂ ’ਚ ਲੋਕਾਂ ਨੂੰ 1269.92 ਕਰੋੜ ਦਾ ਟੌਲ ਨਹੀਂ ਤਾਰਨਾ ਪਿਆ ਸੀ। ਕਾਲਾਝਾੜ ਟੌਲ ਪਲਾਜ਼ਾ ਤਿੰਨ ਸਾਲ ਜਦੋਂ ਕਿ ਬਡਬਰ ਦਾ ਟੌਲ ਪਲਾਜ਼ਾ ਦੋ ਸਾਲ ਬੰਦ ਰਿਹਾ ਸੀ। ਪੰਜਾਬ ਸਰਕਾਰ ਦੇ ਜੋ ਸਟੇਟ ਟੌਲ ਪਲਾਜ਼ਾ ਹਨ, ਉਨ੍ਹਾਂ ਦਾ ਟੌਲ ਟੈਕਸ ਇਸ ਤੋਂ ਵੱਖਰਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਗ਼ੈਰਕਾਨੂੰਨੀ ਟੌਲ ਪਲਾਜ਼ਾ ਬੰਦ ਕਰਵਾ ਕੇ ਲੋਕਾਂ ਨੂੰ ਰੋਜ਼ਾਨਾ ਕਰੀਬ 69 ਲੱਖ ਰੁਪਏ ਦੀ ਰਾਹਤ ਦਿੱਤੀ ਹੈ। ਪੰਜਾਬ ਦੇ ਕੌਮੀ ਮਾਰਗਾਂ ਦੇ 37 ਪਲਾਜ਼ਿਆਂ ’ਚੋਂ ਇਕੱਲਾ ਲਾਡੋਵਾਲ ਟੌਲ ਪਲਾਜ਼ਾ ਹੈ, ਜਿਸ ਤੋਂ ਰਿਕਾਰਡ ਕਮਾਈ ਹੋ ਰਹੀ ਹੈ। ਲਾਡੋਵਾਲ ਟੌਲ ਤੋਂ ਪੰਜ ਵਰ੍ਹਿਆਂ ’ਚ 878.67 ਕਰੋੜ ਦੀ ਆਮਦਨ ਹੋਈ ਹੈ ਜੋ ਕੁੱਲ ਟੌਲ ਦਾ 22.51 ਫ਼ੀਸਦੀ ਬਣਦਾ ਹੈ। ਇਕੱਲੇ ਸਾਲ 2023-24 ਵਿਚ ਲਾਡੋਵਾਲ ਟੌਲ ਨੇ ਲੋਕਾਂ ਦੀ ਜੇਬ ’ਤੇ 296.37 ਕਰੋੜ ਦਾ ਬੋਝ ਪਾਇਆ ਹੈ। ਪੰਜਾਬ ’ਚ ਜੋ ਹੋਰ ਕੌਮੀ ਮਾਰਗ ਬਣ ਰਹੇ ਹਨ, ਉਨ੍ਹਾਂ ਦੀ ਉਸਾਰੀ ਮਗਰੋਂ ਹੋਰ ਟੌਲ ਪਲਾਜ਼ਾ ਵੀ ਖੁੱਲ੍ਹਣਗੇ। ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਜੀਦਾ ਟੌਲ ਨੇ ਪੰਜ ਸਾਲ ਵਿੱਚ 101.16 ਕਰੋੜ ਕਮਾਏ ਹਨ।
ਲਹਿਰਾ ਬੇਗਾ ਟੌਲ ਦੀ 98.17 ਕਰੋੜ ਦੀ ਆਮਦਨ ਰਹੀ ਹੈ ਜਦੋਂ ਕਿ ਕਾਲਝਾੜ ਟੌਲ ਤੋਂ ਕੰਪਨੀ ਨੇ 91.59 ਕਰੋੜ ਰੁਪਏ ਕਮਾਏ ਹਨ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਆਖਦੇ ਹਨ ਕਿ ਪੰਜਾਬ ਦੇ ਲੋਕਾਂ ਨੂੰ ਦੋਹਰੀ ਮਾਰ ਪੈਂਦੀ ਹੈ ਕਿਉਂਕਿ ਲੋਕ ਵਾਹਨ ਖ਼ਰੀਦਣ ਸਮੇਂ ਰੋਡ ਟੈਕਸ ਵੀ ਤਾਰਦੇ ਹਨ ਅਤੇ ਮਗਰੋਂ ਟੌਲ ਵੀ ਵਸੂਲਿਆ ਜਾਂਦਾ ਹੈ।
Advertisement

Advertisement