ਟੈਰਿਫ ਘਟਾਉਣ ’ਤੇ ਧਿਆਨ ਕੇਂਦਰਿਤ ਕਰਨਗੇ ਭਾਰਤ ਤੇ ਅਮਰੀਕਾ: ਚੌਧਰੀ
04:16 AM Mar 25, 2025 IST
ਨਵੀਂ ਦਿੱਲੀ, 24 ਮਾਰਚ
ਕੇਂਦਰੀ ਵਿੱਤੀ ਰਾਜ ਮੰਤਰੀ ਪੰਕਜ ਚੌਧਰੀ ਨੇ ਅੱਜ ਕਿਹਾ ਕਿ ਭਾਰਤ ਅਤੇ ਅਮਰੀਕਾ ਬਾਜ਼ਾਰ ਪਹੁੰਚ ਬਣਾਉਣ, ਟੈਰਿਫ ਸਬੰਧੀ ਅੜਿੱਕਿਆਂ ਨੂੰ ਦੂਰ ਕਰਨ ਅਤੇ ਸਪਲਾਈ ਨੂੰ ਵਧਾਉਣ ’ਤੇ ਧਿਆਨ ਕੇਂਦਰ ਕਰਨਗੇ। ਚੌਧਰੀ ਨੇ ਲੋਕ ਸਭਾ ਵਿੱਚ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਦੱਸਿਆ ਕਿ ਭਾਰਤ ਆਪਸੀ ਲਾਭਕਾਰੀ ਤੇ ਨਿਰਪੱਖ ਢੰਗ ਨਾਲ ਦੁਵੱਲੇ ਵਪਾਰਕ ਸਬੰਧਾਂ ਨੂੰ ਵਧਾਉਣ ਅਤੇ ਵਿਆਪਕ ਬਣਾਉਣ ਲਈ ਅਮਰੀਕਾ ਨਾਲ ਸਬੰਧ ਜਾਰੀ ਰੱਖੇਗਾ। ਉਨ੍ਹਾਂ ਕਿਹਾ, ‘‘ਦੋਵੇਂ ਦੇਸ਼ ਆਪਸੀ ਲਾਹੇਵੰਦ ਤੇ ਬਹੁ-ਪੱਖੀ ਦੁਵੱਲੇ ਵਪਾਰ ਸਮਝੌਤੇ ’ਤੇ ਗੱਲਬਾਤ ਕਰਨ ਦੀ ਯੋਜਨਾ ਬਣਾ ਰਹੇ ਹਨ। ਭਾਰਤ ਤੇ ਅਮਰੀਕਾ ਵਪਾਰ ਨੂੰ ਦੁੱਗਣਾ ਕਰ ਕੇ 2030 ਤੱਕ 500 ਅਰਬ ਅਮਰੀਕੀ ਡਾਲਰ ਤੱਕ ਲਿਜਾਣ ਦੇ ਮਕਸਦ ਨਾਲ ਦੁਵੱਲੇ ਵਪਾਰ ਸਮਝੌਤੇ ’ਤੇ ਗੱਲਬਾਤ ਕਰ ਰਹੇ ਹਨ।’’ -ਪੀਟੀਆਈ
Advertisement
Advertisement