ਜੰਮੂ ਕਸ਼ਮੀਰ: ਮਿਨੀ ਬੱਸ ਪਲਟਣ ਕਾਰਨ 30 ਜ਼ਖ਼ਮੀ
04:33 AM Mar 17, 2025 IST
ਜੰਮੂ, 16 ਮਾਰਚ
Advertisement
ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਇੱਕ ਮਿਨੀ ਬੱਸ ਪਲਟਣ ਕਾਰਨ ਘੱਟੋ-ਘੱਟ 30 ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚ ਜ਼ਿਆਦਾਤਰ ਔਰਤਾਂ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ’ਚੋਂ ਦੋ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਜੰਮੂ ਰੈਫ਼ਰ ਕੀਤਾ ਗਿਆ ਹੈ। ਇਹ ਹਾਦਸਾ ਤਾਰਾ ਮੋੜ ਨੇੜੇ ਉਸ ਸਮੇਂ ਵਾਪਰਿਆ ਜਦੋਂ ਇਹ ਬੱਸ ਮੌਘਲਾ ਤੋਂ ਪੌਣੀ ਵੱਲ ਜਾ ਰਹੀ ਸੀ। ਅਧਿਕਾਰੀਆਂ ਮੁਤਾਬਕ ਕੁੱਲ 30 ਯਾਤਰੀਆਂ ’ਚ 22 ਮਹਿਲਾਵਾਂ ਸ਼ਾਮਲ ਸਨ, ਜੋ ਇਸ ਹਾਦਸੇ ’ਚ ਜ਼ਖ਼ਮੀ ਹੋ ਗਈਆਂ। ਇਨ੍ਹਾਂ ’ਚੋਂ ਦੋ ਵੱਧ ਗੰਭੀਰ ਜ਼ਖ਼ਮੀ ਯਾਤਰੀਆਂ ਰਫਾਕਤ ਅਲੀ ਤੇ ਗੌਤਮ ਸ਼ਰਮਾ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਜੰਮੂ ਰੈਫ਼ਰ ਕੀਤਾ ਗਿਆ ਹੈ।-ਪੀਟੀਆਈ
Advertisement
Advertisement