ਜੀਂਦ ਵਿੱਚ ਵੀ ਆਟੋ ਚਾਲਕ ਪਹਿਨਣ ਲੱਗੇ ਵਰਦੀ
05:11 AM Apr 02, 2025 IST
ਪੱਤਰ ਪ੍ਰੇਰਕ
ਜੀਂਦ, 1 ਅਪਰੈਲ
ਦਿੱਲੀ ਵਾਂਗ ਜੀਂਦ ਵਿੱਚ ਵੀ ਆਟੋ ਚਾਲਕ ਖਾਕੀ ਵਰਦੀ ਪਾ ਕੇ ਆਟੋ ਚਲਾਉਣਗੇ। ਪਹਿਲੀ ਅਪਰੈਲ ਤੋਂ ਇਹ ਨਿਯਮ ਲਾਗੂ ਗਿਆ ਹੈ। ਟਰੈਫਿਕ ਪੁਲਿਸ ਨੇ ਡਰੈੱਸ ਕੋਡ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਟਰੈਫਿਕ ਪੁਲੀਸ ਇੰਚਾਰਜ ਸਮਸ਼ੇਰ ਸਿੰਘ ਨੇ ਦੱਸਿਆ ਕਿ ਸਾਰੇ ਆਟੋ ਚਾਲਕਾਂ ਨੂੰ ਹਦਾਇਤਾ ਕਰ ਦਿੱਤੀ ਗਈਆਂ ਹਨ ਕਿ ਉਹ ਅਪਣੀ ਖਾਕੀ ਵਰਦੀ ਪਾ ਕੇ ਆਟੋ ਚਲਾਉਣ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਟੋ ਚਾਲਕ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਾਹਨ ਦੇ ਖੱਬੇ ਪਾਸੇ ਵੱਡੇ-ਵੱਡੇ ਅੱਖਰਾਂ ਵਿੱਚ ਵਾਹਨ ਡਰਾਈਵਰ, ਸੰਚਾਲਕ ਦਾ ਨਾਮ, ਮੋਬਾਈਲ ਨੰਬਰ, ਫਿਟਨੈਸ ਅਤੇ ਪਰਮਿਟ ਦੀ ਵੈਧਤਾ ਲਿਖੀ ਹੋਣੀ ਚਾਹੀਦੀ ਹੈ। ਵਾਹਨ ਦੇ ਅੰਦਰ ਤੇ ਬਾਹਰ ਐਮਰਜੈਂਸੀ ਨੰਬਰ 112, ਐਂਬੂਲੈਂਸ ਨੰਬਰ 108, ਮਹਿਲਾ ਹੈਲਪ ਲਾਈਨ ਨੰਬਰ 1091 ਵੀ ਲਿਖਿਆ ਜਾਵੇ।
Advertisement
Advertisement