ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਥਾਣਾ ਸ਼ਹਿਣਾ ਦਾ ਨਿਰੀਖਣ
04:02 AM Mar 13, 2025 IST
ਪੱਤਰ ਪ੍ਰੇਰਕਸ਼ਹਿਣਾ, 12 ਮਾਰਚ
Advertisement
ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਨੇ ਪੁਲੀਸ ਫੋਰਸ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਮਜਬੂਤ ਕਰਨ ਲਈ ਥਾਣਾ ਸ਼ਹਿਣਾ ਦਾ ਨਿਰੀਖਣ ਕੀਤਾ। ਉਨ੍ਹਾਂ ਨਾਲ ਡੀ.ਐੱਸ.ਪੀ. ਗੁਰਵਿੰਦਰ ਸਿੰਘ ਅਤੇ ਥਾਣਾ ਸ਼ਹਿਣਾ ਦੇ ਐੱਸ.ਐੱਚ.ਓ. ਅੰਮ੍ਰਿਤ ਸਿੰਘ ਵੀ ਸਨ।
ਉਨ੍ਹਾਂ ਪੁਲੀਸ ਸਟੇਸਨਾਂ ’ਚ ਖੜ੍ਹੇ ਵਾਹਨਾਂ ਦੇ ਨਿਪਟਾਰੇ ਦੀਆਂ ਹਦਾਇਤਾਂ ਦਿੱਤੀਆਂ ਤੇ ਪੁਲੀਸ ਸਟੇਸ਼ਨਾਂ ਦੀ ਰੱਖ ਰਖਾਅ ਅਤੇ ਸਫ਼ਾਈ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਉਨ੍ਹਾਂ ਲੋਕਾਂ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਖਾਤਮੇ ਲਈ ਪੁਲੀਸ ਨੂੰ ਸਹਿਯੋਗ ਦੇਣ।
Advertisement
Advertisement