ਜ਼ਮੀਨ ਦਾ ਕਬਜ਼ਾ ਲੈਣ ਲਈ ਕੱਢੇ ਸੰਮਨਾਂ ਖਿਲਾਫ਼ ਰੈਲੀ
ਜੋਗਿੰਦਰ ਸਿੰਘ ਮਾਨ
ਮਾਨਸਾ, 5 ਮਈ
ਮਾਨਸਾ ਜ਼ਿਲ੍ਹੇ ਦੇ ਪਿੰਡ ਰਾਮਾਂਨੰਦੀ ਵਿੱਚ ਜੁਮਲਾ ਮੁੁਸਤਰਕਾ ਜ਼ਮੀਨ ਦਾ ਪੰਜਾਬ ਸਰਕਾਰ ਵੱਲੋਂ ਕਬਜ਼ਾ ਲੈਣ ਲਈ ਜਾਰੀ ਕੀਤੇ ਗਏ ਸੰਮਨਾਂ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਰੋਸ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਭਾਕਿਯੂ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਆਗੂ ਉਤੱਮ ਸਿੰਘ ਰਾਮਾਂਨੰਦੀ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਜੁਮਲਾ ਮੁੁਸਤਰਕਾ ਜ਼ਮੀਨ ਕਿਸਾਨਾਂ ਤੋਂ ਖੋਹਣ ਲਈ ਸੰਮਨ (ਨੋਟਿਸ) ਘਰ-ਘਰ ਭੇਜੇ ਗਏ ਹਨ, ਉਹ ਗੈਰ ਕਾਨੂੰਨੀ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਕਾਨੂੰਨੀ ਅਤੇ ਜਥੇਬੰਦਕ ਰੂਪ ਵਿੱਚ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ 9 ਮੈਂਬਰੀ ਐਕਸ਼ਨ ਕਮੇਟੀ ਵੀ ਗਠਿਤ ਕੀਤੀ ਗਈ।
ਇਸ ਮੌਕੇ ਮਨਜੀਤ ਸਿੰਘ ਰਾਮਾਂਨੰਦੀ, ਮੱਖਣ ਸਿੰਘ ਭੈਣੀਬਾਘਾ, ਤੇਜਾ ਸਿੰਘ ਰਾਮਾਨੰਦੀ, ਸੁਖਜੀਤ ਸਿੰਘ, ਗੁਰਮੇਲ ਸਿੰਘ, ਗੁਰਜੰਟ ਸਿੰਘ, ਬੱਗਾ ਸਿੰਘ, ਕੌਰ ਸਿੰਘ, ਜੱਗਾ ਸਿੰਘ, ਕਾਲਾ ਸਿੰਘ, ਰਾਮ ਸਿੰਘ, ਸਾਧੂ ਸਿੰਘ, ਕਰਨਵੀਰ ਸਿੰਘ, ਹਰਮੇਲ ਸਿੰਘ, ਸੁਖਵਿੰਦਰ ਸਿੰਘ ਵੀ ਮੌਜੂਦ ਸਨ।