ਮਾਨਸਾ ਹਸਪਤਾਲ ’ਚੋਂ ਕਰੋਨਾ ਪਾਜ਼ੇਟਿਵ ਵਿਅਕਤੀ ਫਰਾਰ
05:43 AM Jun 07, 2025 IST
ਪੱਤਰ ਪ੍ਰੇਰਕ
ਮਾਨਸਾ, 6 ਜੂਨ
ਮਾਨਸਾ ਵਿੱਚ ਕਰੋਨਾ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਤੁਰੰਤ ਬਾਅਦ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ। ਸਿਵਲ ਸਰਜਨ ਵੱਲੋਂ ਇਸ ਦੀ ਜਾਣਕਾਰੀ ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਦੇਣ ਸਮੇਤ ਪੰਜਾਬ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਦਾ ਸੱਦਾ ਦਿੱਤਾ ਹੈ। ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਦੱਸਿਆ 4 ਜੂਨ ਨੂੰ ਸਿਵਲ ਹਸਪਤਾਲ, ਮਾਨਸਾ ਵਿੱਚ ਆਏ ਮਰੀਜ਼ਾਂ ਵਿੱਚੋਂ 6 ਸ਼ੱਕੀ ਮਰੀਜ਼ਾਂ ਦਾ ਕਰੋਨਾ ਟੈਸਟ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ 2 ਮਰੀਜ਼ ਕਰੋਨਾ ਪਾਜ਼ੇਟਿਵ ਪਾਏ ਗਏ। ਉਨ੍ਹਾਂ ਦੱਸਿਆ ਕਿ ਇੱਕ ਮਰੀਜ਼ ਮਾਨਸਾ ਦਾ ਵਸਨੀਕ ਹੈ ਅਤੇ ਦੂਜਾ ਮਰੀਜ਼ ਜ਼ਿਲ੍ਹਾ ਬਰੇਲੀ, ਯੂਪੀ ਦਾ ਰਹਿਣ ਵਾਲਾ ਹੈ ਜੋ ਬਿਨਾਂ ਦੱਸੇ ਹਸਪਤਾਲ ਵਿੱਚੋਂ ਚਲਿਆ ਗਿਆ। ਇਸ ਸਬੰਧੀ ਸੂਚਨਾ ਸਟੇਟ ਹੈੱਡ ਕੁਆਰਟਰ ਪੰਜਾਬ ਅਤੇ ਯੂਪੀ ਸਰਕਾਰ ਨੂੰ ਦੇ ਦਿੱਤੀ ਗਈ ਹੈ।
Advertisement
Advertisement