ਛੱਤੀਸਗੜ੍ਹ: ਆਈਟੀਬੀਪੀ ਦੇ ਕਾਂਸਟੇਬਲ ਵੱਲੋਂ ਸੀਨੀਅਰ ਸਾਥੀ ਦੀ ਹੱਤਿਆ
04:57 AM Mar 18, 2025 IST
ਰਾਏਪੁਰ, 17 ਮਾਰਚ
ਛੱਤੀਸਗੜ੍ਹ ਦੇ ਰਾਏਪੁਰ ਜ਼ਿਲ੍ਹੇ ਵਿੱਚ ਅੱਜ ਭਾਰਤ-ਤਿੱਬਤ ਸਰਹੱਦੀ ਪੁਲੀਸ (ਆਈਟੀਬੀਪੀ) ਦੇ ਕਾਂਸਟੇਬਲ ਨੇ ਤਿੱਖੀ ਬਹਿਸ ਮਗਰੋਂ ਆਪਣੇ ਸੀਨੀਅਰ ਸਾਥੀ ਦੀ ਸਰਵਿਸ ਰਾਈਫਲ ਨਾਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਰਾਏਪੁਰ ਦੇ ਸੀਨੀਅਰ ਪੁਲੀਸ ਸੁਪਰਡੈਂਟ ਲਾਲ ਉਮੇਦ ਸਿੰਘ ਨੇ ਦੱਸਿਆ ਕਿ ਇਹ ਘਟਨਾ ਆਈਟੀਬੀਪੀ ਦੀ 38ਵੀਂ ਬਟਾਲੀਅਨ ਦੇ ਹੈੱਡਕੁਆਰਟਰ ’ਚ ਸਵੇਰੇ ਕਰੀਬ 9 ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਕਾਂਸਟੇਬਲ ਸਰੋਜ ਕੁਮਾਰ ਯਾਦਵ (32) ਨੇ ਕਿਸੇ ਗੱਲ ਨੂੰ ਲੈ ਕੇ ਹੋਈ ਬਹਿਸ ਮਗਰੋਂ ਸਹਾਇਕ ਸਬ-ਇੰਸਪੈਕਟਰ ਦਵਿੰਦਰ ਸਿੰਘ ਦਹੀਆ (59) ’ਤੇ ਆਪਣੀ ਸਰਵਿਸ ਰਾਈਫਲ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਦਹੀਆ ਦੀ ਮੌਤ ਹੋ ਗਈ। ਇਕ ਹੋਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਯਾਦਵ ਨੂੰ ਪਰੇਡ ਡਿਊਟੀ ’ਤੇ ਏਐੱਸਆਈ ਦਹੀਆ ਨੂੰ ਝਿੜਕਿਆ ਸੀ, ਜਿਸ ਮਗਰੋਂ ਉਨ੍ਹਾਂ ਵਿਚਾਲੇ ਬਹਿਸ ਹੋਈ। -ਪੀਟੀਆਈ
Advertisement
Advertisement