ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ‘ਆਪ’ ਤੇ ਕਾਂਗਰਸ ਵਿਚਾਲੇ ਪੋਸਟਰ ਜੰਗ

07:20 AM Apr 05, 2025 IST
ਸ਼ਹਿਰ ਵਿੱਚ ਲੱਗੇ ਹੋਏ ਸਿਆਸੀ ਬੋਰਡ।
ਕਾਂਗਰਸ ਦੇ ਸੰਭਾਵੀ ਉਮੀਦਵਾਰ ਆਸ਼ੂ ਨੇ ਲਗਵਾਏ ਬੋਰਡ ‘ਵਿਕਾਸ ਲਈ ਆਸ਼ੂ ਜ਼ਰੂਰੀ’
Advertisement

ਗਗਨਦੀਪ ਅਰੋੜਾ

ਲੁਧਿਆਣਾ, 4 ਅਪਰੈਲ

Advertisement

‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋਏ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਭਾਵੇਂ ਤਾਰੀਕ ਦਾ ਹਾਲੇ ਐਲਾਨ ਨਹੀਂ ਹੋਇਆ ਹੈ, ਪਰ ਉਸ ਤੋਂ ਪਹਿਲਾਂ ਹੀ ਸ਼ਹਿਰ ਵਿੱਚ ਸਿਆਸੀ ਮਾਹੌਲ ਸਿਖਰਾਂ ’ਤੇ ਹੈ। ਬੀਤੀ ਰਾਤ ਲੁਧਿਆਣਾ ਵਿੱਚ ‘ਆਪ’ ਤੇ ਕਾਂਗਰਸ ਦੇ ਸੰਭਾਵੀ ਉਮੀਦਵਾਰਾਂ ਵਿਚਾਲੇ ਪੋਸਟਰ ਜੰਗ ਸ਼ੁਰੂ ਹੋ ਗਈ ਹੈ। ਸ਼ਹਿਰ ਵਿੱਚ ਜਿਥੇ ਜਿਥੇ ਵੀ ‘ਆਪ’ ਦੇ ਉਮੀਦਵਾਰ ਦੇ ਬੋਰਡ ਲੱਗੇ ਹਨ, ਉਥੇ ਉਥੇ ਕਾਂਗਰਸ ਦੇ ਉਮੀਦਵਾਰ ਨੇ ਵੀ ਆਪਣੇ ਬੋਰਡ ਲਾ ਦਿੱਤੇ ਹਨ।

ਪਿਛਲੀਆਂ ਚੋਣਾਂ ਹਾਰਣ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਲਈ ਜੋ ਗੱਲਾਂ ਚਰਚਾਵਾਂ ਵਿੱਚ ਸਨ, ਉਹ ‘ਆਪ’ ਉਮੀਦਵਾਰ ਨੇ ਆਪਣੇ ਬੋਰਡਾਂ ’ਤੇ ਲਗਵਾ ਦਿੱਤੀਆਂ। ਸੰਜੀਵ ਅਰੋੜਾ ਵੱਲੋਂ ਲਗਵਾਏ ਬੋਰਡਾਂ ਵਿੱਚ ਲਿੱਖਿਆ ਹੈ, ‘ਨਾ ਗੁੱਸਾ ਨਾ ਹੰਕਾਰ, ਸੰਜੀਵ ਅਰੋੜਾ ਇਸ ਵਾਰ’।

ਕਾਂਗਰਸ ਨੇ ਭਾਵੇਂ ਹਾਲੇ ਰੱਸਮੀ ਤੌਰ ’ਤੇ ਭਾਰਤ ਭੂਸ਼ਣ ਆਸ਼ੂ ਨੂੰ ਉਮੀਦਵਾਰ ਨਹੀਂ ਐਲਾਨਿਆ ਹੈ, ਪਰ ਆਸ਼ੂ ਨੇ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਆਸ਼ੂ ਵੱਲੋਂ ਲਗਵਾਏ ਬੋਰਡਾਂ ’ਤੇ ਲਿਖਿਆ ਹੈ, ‘ਆਸ਼ੂ ਇਜ਼ ਮਸਟ’।

ਸ਼ਹਿਰ ਦੀਆਂ ਮੁੱਖ ਸੜਕਾਂ ਪੂਰੀ ਤਰ੍ਹਾਂ ਸਿਆਸੀ ਬੋਰਡਾਂ ਨਾਲ ਭਰ ਗਈਆਂ ਹਨ। ਇਸ ਦੌਰਾਨ ਆਸ਼ੂ ਆਪਣੇ ਮੰਤਰੀ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜਾਂ ਦੇ ਹਵਾਨੇ ਨਾਲ ਲੋਕਾਂ ਦਾ ਸਮਰਥਨ ਮੰਗ ਰਹੇ ਹਨ। ਆਸ਼ੂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸੰਜੀਵ ਅਰੋੜਾ ਚੋਣਾਂ ਮਗਰੋਂ ਆਮ ਲੋਕਾਂ ਨੂੰ ਦਿਖਾਈ ਵੀ ਨਹੀਂ ਦੇਵੇਗਾ। ਦੂਜੇ ਪਾਸੇ ਅਰੋੜਾ ਨੇ ਆਸ਼ੂ ਦੇ ਸੁਭਾਅ ਦਾ ਮਜ਼ਾਕ ਉਡਾਉਂਦਿਆਂ ਉਨ੍ਹਾਂ ਦੇ ਗੁੱਸਾ ਕਰਨ ਦੀ ਆਦਤ ’ਤੇ ਨਿਸ਼ਾਨਾ ਸੇਧਿਆ ਹੈ।

Advertisement