ਚਾਕੂ ਮਾਰ ਕੇ ਨੌਜਵਾਨ ਦਾ ਕਤਲ; ਚਾਰ ਕਾਬੂ
05:34 AM Apr 01, 2025 IST
ਖੇਤਰੀ ਪ੍ਰ੍ਰਤੀਨਿਧ
ਪਟਿਆਲਾ, 31 ਮਾਰਚ
ਇਥੇ ਥਾਣਾ ਕੋਤਵਾਲੀ ਪਟਿਆਲਾ ਦੇ ਅਧੀਨ ਪੈਂਦੇ ਲੱਕੜ ਮੰਡੀ ਇਲਾਕੇ ’ਚ ਲੰਘੀ ਦੇਰ ਰਾਤ ਇੱਕ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿਤੀ ਗਈ, ਜਿਸ ਦੀ ਪਛਾਣ ਕੇਹਰ ਸਿੰਘ (27) ਵਜੋਂ ਹੋਈ। ਦਰਅਸਲ ਲੰਘੀ ਦੇਰ ਰਾਤ ਕੁਝ ਨੌਜਵਾਨਾ ’ਚ ਕਿਸੇ ਮਾਮਲੇ ਨੂੰ ਲੈ ਕੇ ਲੜਾਈ ਹੋ ਗਈ ਸੀ, ਜਿਸ ਦੌਰਾਨ ਕੇਹਰ ਸਿੰਘ ਦੇ ਚਾਕੂ ਮਾਰ ਦਿੱਤਾ ਗਿਆ। ਉਧਰ ਥਾਣਾ ਕੋਤਵਾਲੀ ਦੇ ਨਵੇਂ ਆਏ ਐੱਸਐੱਚਓ ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਪੁਲੀਸ ਲੰਘੀ ਦੇਰ ਰਾਤ ਹੀ ਸਰਗਰਮ ਹੋ ਗਈ ਸੀ, ਜਿਸ ਤਹਿਤ ਕਤਲ ਦੀ ਇਸ ਘਟਨਾ ਨਾਲ ਸਬੰਧਿਤ ਪੰਜ ਵਿੱਚੋਂ ਚਾਰ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਲਾਕੇ ਦੇ ਡੀਐੱਸਪੀ ਸਤਿਨਾਮ ਸਿੰਘ ਸੰਘਾ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਪੰਜਵੇਂ ਮੁਲਜ਼ਮ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
Advertisement
Advertisement