ਗੁਰਦੁਆਰਾ ਬਾਦਸ਼ਾਹੀ ਬਾਗ ਅੰਬਾਲਾ ਸ਼ਹਿਰ ’ਚ ਦੀਵਾਨ ਸਜਾਏ
ਅੰਬਾਲਾ, 13 ਅਪਰੈਲ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਖਾਲਸੇ ਦੇ ਸਿਰਜਣਾ ਦਿਵਸ (ਵਿਸਾਖੀ) ਮੌਕੇ ਗੁਰਮਤ ਸਮਾਗਮ ਕਰਵਾਏ ਗਏ। ਇਸ ਮੌਕੇ ਅੰਬਾਲਾ ਸ਼ਹਿਰ ਦੇ ਗੁਰਦੁਆਰਾ ਬਾਦਸ਼ਾਹੀ ਬਾਗ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਵਿੱਚ ਸਿੱਖ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਜਿਸ ਵਿੱਚ ਭਾਈ ਗੁਰਜਿੰਦਰ ਸਿੰਘ ਚੰਡੀਗੜ੍ਹ ਵਾਲੇ, ਭਾਈ ਗੁਰਬਾਜ ਸਿੰਘ ਪਾਰਸ, ਭਾਈ ਕੇਵਲ ਸਿੰਘ, ਭਾਈ ਹਰਵਿੰਦਰ ਸਿੰਘ (ਮਲੇਸ਼ੀਆ ਵਾਲੇ), ਭਾਈ ਸੂਬਾ ਸਿੰਘ ਪਿਹੋਵਾ ਵਾਲੇ, ਭਾਈ ਸੁਖਪ੍ਰੀਤ ਸਿੰਘ, ਗਿਆਨੀ ਗੁਰਜਿੰਦਰ ਸਿੰਘ ਅਤੇ ਵਿਸ਼ੇਸ਼ ਰੂਪ ਵਿੱਚ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ ਸਾਹਿਬ) ਦੇ ਹਜ਼ੂਰੀ ਰਾਗੀ ਭਾਈ ਮਨਦੀਪ ਸਿੰਘ ਨੇ ਕੀਰਤਨ ਕੀਤਾ।
ਇਸ ਮੌਕੇ ਸਾਬਕਾ ਮੰਤਰੀ ਅਸੀਮ ਗੋਇਲ, ਅੰਬਾਲਾ ਤੋਂ ਮੇਅਰ ਸ਼ੈਲਜਾ ਸਚਦੇਵਾ, ਸੀਨੀਅਰ ਡਿਪਟੀ ਮੇਅਰ ਸੁੰਦਰ ਸੁੰਦਰ ਢੀਂਗਰਾ, ਡਿਪਟੀ ਮੇਅਰ ਰਾਜੇਸ਼ ਮਹਿਤਾ, ਕੌਂਸਲਰ ਮਨੀਸ਼ ਆਨੰਦ, ਗੁਰਪ੍ਰੀਤ ਸਿੰਘ ਸ਼ਾਨਾ ਸਾਥੀਆਂ ਸਣੇ ਗੁਰਦੁਆਰਾ ਸ੍ਰੀ ਬਾਦਸ਼ਾਹੀ ਬਾਗ ਨਤਮਸਤਕ ਹੋਏ। ਸਿੱਖ ਸਮਾਜ ਫੈਡਰੇਸ਼ਨ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਟੱਕਰ ਨੇ ਸੰਗਤ ਨੂੰ ਵਧਾਈ ਦਿੱਤੀ। ਕਲਗੀਧਰ ਗੁਰੂ ਅਸੀਸ ਸੇਵਾ ਸੁਸਾਇਟੀ ਅਤੇ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਇਸ ਸਮਾਗਮ ਲਈ ਵਿਸ਼ੇਸ ਉਪਰਾਲੇ ਕੀਤੇ ਗਏ। ਇਸ ਮੌਕੇ ਸਿੱਖ ਸਮਾਜ ਫੈਡਰੇਸ਼ਨ ਦੇ ਪ੍ਰਧਾਨ ਐੱਮਪੀ ਸਿੰਘ, ਸਕੱਤਰ ਸੁਖਵਿੰਦਰ ਸਿੰਘ ਸ਼ੈਂਕੀ, ਟੀਪੀ ਸਿੰਘ ਮੈਬਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਮੋਹਨ ਸਿੰਘ ਧੁਰਖੜਾ, ਪ੍ਰਿੰਸ ਮੱਕੜ, ਜਸਵਿੰਦਰ ਸਿੰਘ, ਜਥੇਦਾਰ ਕਿਰਪਾਲ ਸਿੰਘ ਨੰਗਲ, ਰਵਿੰਦਰ ਸਿੰਘ ਸੋਨੂ ਅਤੇ ਪੀਐੱਸ ਵੋਹਰਾ ਮੌਜੂਦ ਸਨ।