ਗਿਆਸਪੁਰਾ ਨੇ ਪਾਇਲ ਵਿੱਚ ਕਣਦੀ ਦੀ ਖਰੀਦ ਸ਼ੁਰੂ ਕਰਵਾਈ
ਪੱਤਰ ਪ੍ਰੇਰਕ
ਪਾਇਲ, 14 ਅਪਰੈਲ
ਅੱਜ ਇੱਥੇ ਦਾਣਾ ਮੰਡੀ ਵਿੱਚ ਸੰਤ ਪ੍ਰੀਤ ਐਂਡ ਸੰਨਜ਼ ਦੀ ਦੁਕਾਨ ’ਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਸਾਨ ਬਲਵੀਰ ਸਿੰਘ ਵਾਸੀ ਮਕਸੂਦੜਾ ਦੀ ਕਣਕ ਦੀ ਢੇਰੀ ਦਾ ਭਾਅ ਲਗਾ ਕੇ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਕਣਕ ਦੀ ਖਰੀਦ ਦੇ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਬਾਰਦਾਨਾਂ ਵੀ ਆੜ੍ਹਤੀਆਂ ਕੋਲ ਪਹੁੰਚ ਚੁੱਕਾ ਹੈ ਅਤੇ ਕਣਕ ਦੀ ਖਰੀਦ ਤੋਂ ਬਾਅਦ ਅਦਾਇਗੀ 72 ਘੰਟਿਆਂ ਦੇ ਅੰਦਰ ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਪੈ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਸੁੱਕੀ ਤੇ ਸਾਫ ਸੁਥਰੀ ਲੈ ਕੇ ਆਉਣ। ਦਾਣਾ ਮੰਡੀ ਪਾਇਲ ਅੰਦਰ ਤਿੰਨ ਖਰੀਦ ਏਜੰਸੀਆਂ ਐੱਫਸੀਆਈ, ਵੇਅਰਹਾਊਸ ਤੇ ਮਾਰਕਫੈੱਡ ਕਣਕ ਦੀ ਖਰੀਦ ਕਰੇਗੀ।
ਇਸ ਮੌਕੇ ਆੜ੍ਹਤ ਐਸੋਸੀਏਸ਼ਨ ਪਾਇਲ ਦੇ ਪ੍ਰਧਾਨ ਬਿੱਟੂ ਪੁਰੀ ਨੇ ਹਲਕਾ ਵਿਧਾਇਕ, ਡੀਐੱਸਪੀ ਪਾਇਲ ਨੂੰ ਸਿਰੋਪਾਓ ਦਿੱਤਾ। ਇਸ ਮੌਕੇ ਡੀਐੱਸਪੀ ਪਾਇਲ ਹੇਮੰਤ ਮਲਹੋਤਰਾ, ਆੜਤੀ ਅਵਿਨਾਸ਼ਪ੍ਰੀਤ ਸਿੰਘ ਜੱਲਾ, ਸੈਕਟਰੀ ਗੁਰਜੀਤ ਸਿੰਘ, ਪ੍ਰਧਾਨ ਬਿੱਟੂ ਪੁਰੀ, ਜੱਸੀ ਮਲ੍ਹੀਪੁਰ, ਸੁਪਰਵਾਈਜ਼ਰ ਗੁਰਚਰਨ ਸਿੰਘ ਗੈਰੀ, ਜਥੇਦਾਰ ਮੇਜਰ ਸਿੰਘ ਪੱਲਾ, ਭਵਪ੍ਰੀਤ ਸਿੰਘ ਮੂੰਡੀ, ਕੁਲਵਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਸੁੱਖੀ ਚੀਮਾ, ਪਰਦੀਪ ਸਿੰਘ ਕੋਟਲੀ, ਇੰਸ: ਮਾਰਕਫੈਡ ਜਗਦੀਪ ਸਿੰਘ, ਵੇਅਰਹਾਊਸ ਦੇ ਇੰਸ: ਦਿਲਬਾਗ ਸਿੰਘ, ਐਫਸੀਆਈ ਦੇ ਇੰਸਪੈਕਟਰ ਵਿਕਾਸ ਮਿਸ਼ਰਾ, ਜੁਗਰਾਜ ਸਿੰਘ ਗਿੱਲ, ਪੀਏ ਮਨਜੀਤ ਸਿੰਘ ਡੀਸੀ, ਗੁਰਜਿੰਦਰ ਸਿੰਘ ਨਿੱਕਾ ਵੀ ਮੌਜੂਦ ਸਨ।