ਬਜ਼ੁਰਗ 120 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਪੱਤਰ ਪ੍ਰੇਰਕ
07:25 AM Apr 21, 2025 IST
ਮਾਛੀਵਾੜਾ, 20 ਅਪਰੈਲ
ਇਥੋਂ ਦੀ ਪੁਲੀਸ ਨੇ 120 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਬਜ਼ੁਰਗ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਮੁਖ ਸਿੰਘ ਵਾਸੀ ਰਾਏਪੁਰ ਬੇਟ ਵਜੋਂ ਹੋਈ ਹੈ। ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲੀਸ ਪਾਰਟੀ ਨੇ ਟੀ-ਪੁਆਇੰਟ ਬਹਿਲੋਲਪੁਰ ਵਾ ਹੱਦ ਰਕਬਾ ਸ਼ੇਰਪੁਰ ਬੇਟ ਵਿੱਚ ਪੈਦਲ ਆ ਰਹੇ ਵਿਅਕਤੀ ਨੂੰ ਪੁਲੀਸ ਵੱਲ ਵੇਖ ਕੇ ਮੁੜਦਿਆਂ ਵੇਖਿਆ ਤਾਂ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਦੇ ਕਬਜ਼ੇ ਵਿੱਚੋਂ 120 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲੀਸ ਨੇ ਗੁਰਮੁਖ ਸਿੰਘ ਖਿਲਾਫ਼ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ।
Advertisement
Advertisement