ਲਾਇਬ੍ਰੇਰੀ ਲਈ ਪੁਸਤਕਾਂ ਭੇਟ
05:27 AM May 03, 2025 IST
ਜਗਰਾਉਂ: ਪ੍ਰਿੰਸੀਪਲ ਬਲਦੇਵ ਬਾਵਾ ਨੇ ਲੇਖਕ ਗੁਰਪ੍ਰੀਤ ਸਿੰਘ ਤਲਵੰਡੀ ਦੀ ਕੈਨੇਡਾ ਦੇ ਇਤਿਹਾਸ ਵਿੱਚ ਪੰਜਾਬੀਆਂ ਦੇ ਯੋਗਦਾਨ ਬਾਰੇ ਵਡਮੁੱਲੀ ਜਾਣਕਾਰੀ ਦਿੰਦੀ ਕਿਤਾਬ ‘ਹੂਕ ਸਮੁੰਦਰ ਪਾਰ ਦੀ’ ਬਾਰੇ ਚਰਚਾ ਕੀਤੀ। ਗੁਰਪ੍ਰੀਤ ਸਿੰਘ ਤਲਵੰਡੀ ਨੇ ਪੰਜ ਕਿਤਾਬਾਂ ਦਾ ਸੈੱਟ ਮਹੰਤ ਲਛਮਣ ਦਾਸ (ਐਮਐਲਡੀ) ਸਕੂਲ ਤਲਵੰਡੀ ਕਲਾਂ ਦੀ ਲਾਇਬ੍ਰੇਰੀ ਵਿੱਚ ਰੱਖਣ ਲਈ ਪ੍ਰਿੰਸੀਪਲ ਬਾਵਾ ਅਤੇ ਜਸਵਿੰਦਰ ਕੌਰ ਨੂੰ ਭੇਟ ਕੀਤਾ। ਉਨ੍ਹਾਂ ਦੱਸਿਆ ਕਿ ਪੁਸਤਕ ਦੇ ਪਹਿਲੇ ਭਾਗ ਵਿੱਚ ਕਨੇਡਾ ਬਾਰੇ ਵਡਮੁੱਲੀ ਜਾਣਕਾਰੀ ਹੈ ਅਤੇ ਦੂਜੇ ਭਾਗ ਵਿੱਚ ਕੈਨੇਡਾ ਦੀ ਖ਼ੂਬਸੂਰਤੀ, ਮਿਊਜ਼ੀਅਮ, ਕਿਸਾਨਾਂ ਦੀ ਵਿਰਾਸਤ ਨਾਲ ਸਬੰਧਿਤ ਜਾਣਕਾਰੀ ਭਰਪੂਰ ਲੇਖ ਹਨ, ਜੋ ਕੈਨੇਡਾ ਦੇ ਸਮਾਜਿਕ ਮਾਹੌਲ ਅਤੇ ਵਿਰਸੇ ਨੂੰ ਸਮਝਣ ਲਈ ਅਹਿਮ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement