ਗਰਮੀ ਤੋਂ ਬਚਾਅ ਲਈ ਸਕੂਲਾਂ ਨੇ ਚੁੱਕੇ ਕਦਮ
06:10 AM Apr 10, 2025 IST
ਨਵੀਂ ਦਿੱਲੀ, 9 ਅਪਰੈਲ
ਰਾਜਧਾਨੀ ਵਿੱਚ ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਦਿੱਲੀ ਦੇ ਕਈ ਸਕੂਲ ਪ੍ਰਬੰਧਕ ਵਿਦਿਆਰਥੀਆਂ ਨੂੰ ਗਰਮੀ ਸਬੰਧੀ ਬੀਮਾਰੀਆਂ ਤੋਂ ਬਚਾਉਣ ਲਈ ਵਾਧੂ ਕਦਮ ਚੁੱਕਣ ਲੱਗੇ ਹਨ। ਕਈ ਸਕੂਲਾਂ ਵਿੱਚ ਹੁਣ ਵਿਦਿਆਰਥੀਆ ਨੂੰ ਨਿੰਬੂ ਪਾਣੀ, ਲੱਸੀ ਅਤੇ ਗੰਨੇ ਦਾ ਰਸ ਜਿਹੇ ਪਦਾਰਥ ਦੇਣੇ ਸ਼ੁਰੂ ਕਰ ਦਿੱਤੇ ਗਏ ਹਨ। ਸਕੂਲ ਪ੍ਰਬੰਧਕਾਂ ਅਨੁਸਾਰ ਸੂਰਜ ਦੀ ਰੋਸ਼ਨੀ ਅਤੇ ਗਰਮੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਸਵੇਰੇ 10 ਵਜੇ ਮਗਰੋਂ ਵਿਦਿਆਰਥੀਆਂ ਨੂੰ ਜਮਾਤਾਂ ਤੋਂ ਬਾਹਰ ਨਿਕਲਣ ਦੀ ਮਨਾਹੀ ਹੈ। ਦਵਾਰਕਾ ਸਥਿਤ ਆਈਟੀਐੱਲ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕ ਸੁਧਾ ਅਚਾਰੀਆ ਨੇ ਕਿਹਾ ਕਿ ਉਨ੍ਹਾਂ ਵਿਦਿਆਰਥੀਆਂ ਨੂੰ ਗਰਮੀ ਤੋਂ ਬਚਣ ਲਈ ਖੀਰੇ ਅਤੇ ਤਰਬੂਜ ਵਾਲਾ ਪਾਣੀ ਲਿਆਉਣ ਲਈ ਕਿਹਾ ਹੈ। ਈਸਟ ਆਫ਼ ਕੈਲਾਸ਼ ਸਥਿਤ ਟੈਗੋਰ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕ ਮਲਿਕਾ ਪ੍ਰੇਮਨ ਨੇ ਵਿਦਿਆਰਥੀਆਂ ਨੂੰ ਛੱਤਰੀ ਤੇ ਟੋਪੀ ਲਿਆਉਣ ਲਈ ਕਿਹਾ। -ਪੀਟੀਆਈ
Advertisement
Advertisement