ਖੰਡ ਮਿੱਲ ਭੋਗਪੁਰ ਨੇ 81 ਫੀਸਦੀ ਗੰਨੇ ਦੀ ਅਦਾਇਗੀ ਕਰ ਕੇ ਇਤਿਹਾਸ ਸਿਰਜਿਆ
ਪੱਤਰ ਪ੍ਰੇਰਕ
ਭੋਗਪੁਰ, 6 ਅਪਰੈਲ
ਸਹਿਕਾਰੀ ਖੰਡ ਮਿੱਲ ਭੋਗਪੁਰ ਨੇ ਨਿਰਵਿਘਨ ਚਲ ਕੇ ਰਿਕਵਰੀ ਘੱਟ ਹੋਣ ਦੇ ਬਾਵਜੂਦ ਗੰਨਾ ਉਤਪਾਦਕਾਂ ਤੋਂ 29 ਲੱਖ 93 ਹਜ਼ਾਰ 500 ਕੁਇੰਟਲ ਗੰਨਾ ਖਰੀਦ ਕੇ ਅਦਾਇਗੀ ਨਾਲੋਂ ਨਾਲ 93.24 ਕਰੋੜ ਰੁਪਏ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੇ, ਜਿਹੜੀ ਕੁੱਲ ਅਦਾਇਗੀ ਦਾ 81 ਪ੍ਰਤੀਸ਼ਤ ਅਦਾਇਗੀ ਕਰਕੇ ਇਤਿਹਾਸ ਰਚਿਆ। ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖੰਡ ਮਿੱਲ ਨੂੰ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਗੰਨੇ ਦੇ 61 ਰੁਪਏ ਹਾਲੇ ਪ੍ਰਾਪਤ ਨਹੀਂ ਹੋਏ ਪਰ ਮਿੱਲ ਨੇ ਕਿਸਾਨਾਂ ਨੂੰ 401 ਰੁਪਏ ਪ੍ਰਤੀ ਕੁਇੰਟਲ ਗੰਨੇ ਦੀ ਅਦਾਇਗੀ ਨਾਲੋਂ ਨਾਲ ਕਰ ਦਿੱਤੀ ਹੈ। ਐੱਮਡੀ ਨੇ ਦੱਸਿਆ ਕਿ ਗੰਨੇ ਦੀ ਰਿਕਵਰੀ ਘੱਟ ਹੋਣ ਦੇ ਕਈ ਕਾਰਨ ਹਨ। ਐੱਮਡੀ ਨੇ ਰਿਜਨਲ ਰਿਸਰਚ ਸੈਂਟਰ ਕਪੂਰਥਲਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮੰਗ ਕੀਤੀ ਕਿ ਉਹ ਵੱਧ ਰਿਕਵਰੀ ਅਤੇ ਵੱਧ ਉਤਪਾਦਨ ਦੇਣ ਵਾਲੀਆਂ ਗੰਨੇ ਦੀਆਂ ਕਿਸਮਾਂ ਤਿਆਰ ਕਰਨ ਵੱਲ ਧਿਆਨ ਕੇਂਦਰਿਤ ਕਰਨ, ਜਿਸ ਨਾਲ ਖੰਡ ਮਿੱਲਾਂ ਲਈ ਗੰਨੇ ਦੀ ਰਿਕਵਰੀ ਵੱਧ ਜਾਵੇ ਅਤੇ ਕਿਸਾਨਾਂ ਨੂੰ ਵੱਧ ਉਤਪਾਦਨ ਦੇਣ।